ਸਲਮਾਨ ਖ਼ਾਨ ਨਹੀਂ ਕਰਨਗੇ 'ਬਿਗ ਬੌਸ 15' ਨੂੰ ਓਟੀਟੀ 'ਤੇ ਹੋਸਟ, ਇਸ ਸੈਲੀਬਰਿਟੀ ਨੇ ਲਈ ਜਗ੍ਹਾ
Saturday, Jul 24, 2021 - 05:34 PM (IST)
ਮੁੰਬਈ- ਸ਼ੋਅ 'ਬਿੱਗ ਬੌਸ 15' ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਇਹ ਖ਼ਾਸ ਖਬਰ ਹੈ। ਉਥੇ ਇਹ ਖ਼ਬਰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਵੀ ਹੈ ਕਿਉਂਕਿ ਸਲਮਾਨ ਖ਼ਾਨ ਹੀ ਹੁਣ ਤੱਕ ਸ਼ੋਅ 'ਬਿੱਗ ਬੌਸ ' ਦੇ ਸਾਰੇ ਸੀਜ਼ਨ ਹੋਸਟ ਕਰਦੇ ਆ ਰਹੇ ਹਨ। ਖ਼ਬਰ ਹੈ ਕਿ ਟੀਵੀ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅ 'ਬਿੱਗ ਬੌਸ 15' ਓਟੀਟੀ (ਓਵਰ ਦਿ ਟਾਪ) ਵਿਚ ਇਸ ਵਾਰ ਸਲਮਾਨ ਖ਼ਾਨ ਨਹੀਂ ਰਹਿਣਗੇ। ਇਹ ਖ਼ਬਰ ਜਾਣ ਕੇ ਤੁਹਾਡੇ ਹੋਸ਼ ਉਡ ਜਾਣਗੇ ਅਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਬੁਰਾ ਵੀ ਲੱਗ ਰਿਹਾ ਹੋਵੇਗਾ।
ਦਰਅਸਲ ਸ਼ੋਅ ਦੇ ਪਹਿਲੇ 6 ਹਫ਼ਤੇ ਓਟੀਟੀ ’ਤੇ ਦਿਖਾਏ ਜਾਣਗੇ ਅਤੇ ਓਟੀਟੀ ’ਤੇ ਸ਼ੋਅ ਨੂੰ ਜੋ ਹੋਸਟ ਕਰਨ ਵਾਲੇ ਹਨ, ਉਹ ਹਨ ਕਰਨ ਜੌਹਰ। ਜੀ ਹਾਂ ਕਰਨ ਜੌਹਰ 'ਬਿੱਗ ਬੌਸ 15' ਓਟੀਟੀ (ਓਵਰ ਦਿ ਟਾਪ) ਨੂੰ ਹੋਸਟ ਕਰਨ ਵਾਲੇ ਹਨ।
ਕਰਨ ਜੌਹਰ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਦਾ ਨਾਂ ਆਇਆ ਸਾਹਮਣੇ
ਓਟੀਟੀ ’ਤੇ 'ਬਿੱਗ ਬੌਸ 15' ਨੂੰ ਹੋਸਟ ਕਰਨ ਨੂੰ ਲੈ ਕੇ ਕਰਨ ਜੌਹਰ ਤੋਂ ਵੀ ਪਹਿਲਾਂ ਸਿਧਾਰਥ ਸ਼ੁਕਲਾ ਦਾ ਨਾਂ ਸਾਹਮਣੇ ਆਇਆ ਸੀ। ਅਜਿਹਾ ਕਿਹਾ ਗਿਆ ਸੀ ਕਿ ਸਿਧਾਰਥ ਸ਼ੁਕਲਾ 'ਬਿੱਗ ਬੌਸ 15' ਓਟੀਟੀ (ਓਵਰ ਦਿ ਟਾਪ) ਨੂੰ ਹੋਸਟ ਕਰਨ ਵਾਲੇ ਹਨ ਪਰ ਫਿਰ ਸਪਾਟਬੁਆਏ ਦੀ ਇਕ ਰਿਪੋਰਟ ਮੁਤਾਬਕ ਇਹ ਗੱਲ ਪਤਾ ਲੱਗੀ ਕਿ ਬਿੱਗ ਬੌਸ ਨੂੰ ਓਟੀਟੀ 'ਤੇ ਸਿਧਾਰਥ ਸ਼ੁਕਲਾ ਨਹੀਂ ਬਲਕਿ ਕਰਨ ਜੌਹਰ ਹੋਸਟ ਕਰਨਗੇ।
ਦੱਸ ਦੇਈਏ ਕਿ ਇਸ ਵਾਰ ਦਾ 'ਬਿੱਗ ਬੌਸ' ਪਹਿਲਾਂ ਵਾਲੇ ਸੀਜ਼ਨਜ਼ ਨਾਲੋਂ ਬਹੁਤ ਖ਼ਾਸ ਹੋਵੇਗਾ ਕਿਉਂਕਿ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਸ਼ੋਅ ਦਾ ਪ੍ਰੀਮੀਅਰ ਟੀਵੀ ਨਹੀਂ ਬਲਕਿ ਓਟੀਟੀ (ਓਵਰ ਦਿ ਟਾਪ)’ਤੇ ਹੋਵੇਗਾ। ਜਿਸ ਦੀ ਹੋਸਟਿੰਗ ਲਈ ਕਰਨ ਜੌਹਰ ਨੂੰ ਫਾਈਨਲ ਕੀਤਾ ਗਿਆ ਹੈ। ਹਾਲਾਂਕਿ ਇਸ ਨੂੰ ਲੈ ਕੇ ਸ਼ੋਅ ਮੇਕਰਜ਼ ਅਤੇ ਕਰਨ ਜੌਹਰ ਵੱਲੋਂ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਓਟੀਟੀ (ਓਵਰ ਦਿ ਟਾਪ) ਇੰਟਰਨੈੱਟ ’ਤੇ ਟੀਵੀ ਅਤੇ ਫ਼ਿਲਮ ਸਮੱਗਰੀ ਪ੍ਰਦਾਨ ਕਰਨ ਦਾ ਇਕ ਸਾਧਨ ਹੈ ਅਤੇ ਵਿਅਕਤੀਗਤ ਉਪਭੋਗਤਾ ਦੀ ਜ਼ਰੂਰਤ ਦੇ ਹਿਸਾਬ ਨਾਲ ਸਮੱਗਰੀ ਪ੍ਰਦਾਨ ਕਰਦਾ ਹੈ।