ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- ''ਮੈਨੂੰ ਆਉਣਾ ਨਾ ਪਵੇ...''

Tuesday, Aug 06, 2024 - 02:09 PM (IST)

ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- ''ਮੈਨੂੰ ਆਉਣਾ ਨਾ ਪਵੇ...''

ਮੁੰਬਈ (ਬਿਊਰੋ) : ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਆਪਣੇ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ 'ਚ ਨਜ਼ਰ ਆਉਂਦੇ ਹਨ। ਸਲਮਾਨ ਖ਼ਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਇੰਡਸਟਰੀ 'ਚ ਹੀ ਤਮਾਮ ਫਿਲਮੀ ਸਟਾਰਸ ਨਾਲ ਅਣਬਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਲੋਕ ਨਾ ਸਿਰਫ ਖੁਸ਼ ਸਗੋ ਹੈਰਾਨ ਵੀ ਹੋ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਦਰਅਸਲ, ਸਲਮਾਨ ਅਤੇ ਏਪੀ ਢਿੱਲੋਂ ਦੇ ਗੀਤ 'ਓਲਡ ਮਨੀ' ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਗੀਤ ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ, ਜਿਸ 'ਚ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸਲਮਾਨ ਖ਼ਾਨ ਗਾਇਕ ਏਪੀ ਢਿੱਲੋਂ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ। ਸਲਮਾਨ ਅਤੇ ਏਪੀ ਢਿੱਲੋਂ ਨੂੰ ਇਸ ਤਰ੍ਹਾਂ ਦੇਖਣਾ ਕਾਫ਼ੀ ਦਿਲਚਸਪ ਹੈ। ਜੇਕਰ ਗੀਤ ਦਾ ਟੀਜ਼ਰ ਅਜਿਹਾ ਹੈ ਤਾਂ ਹਰ ਕੋਈ ਇਹ ਜਾਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਪੂਰਾ ਗੀਤ ਕਿਵੇਂ ਦਾ ਹੋਵੇਗਾ। ਸਲਮਾਨ ਨੇ ਇਸ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। 'ਓਲਡ ਮਨੀ' ਦਾ ਟੀਜ਼ਰ ਸ਼ੇਅਰ ਕਰਦੇ ਹੋਏ ਸਲਮਾਨ ਨੇ ਲਿਖਿਆ- ''ਓਲਡ ਮਨੀ 9 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਸਲਮਾਨ ਨੂੰ ਇਸ ਅੰਦਾਜ਼ 'ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਹੋ ਗਏ ਹਨ। ਉਨ੍ਹਾਂ ਦੀ ਪੋਸਟ 'ਤੇ ਕਾਫ਼ੀ ਕੁਮੈਂਟ ਕਰ ਰਹੇ ਹਨ।'' ਸਲਮਾਨ ਦੀ ਪੋਸਟ 'ਤੇ ਫੈਨਜ਼ ਕਾਫ਼ੀ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ- ''ਸੱਲੂ ਭਾਈ ਰਾਜਾ ਹੈ।'' ਜਦਕਿ ਦੂਜੇ ਨੇ ਲਿਖਿਆ- ''ਸਾਡਾ ਸਲਮਾਨ ਭਾਈ ਹੌਟ ਹੈ।'' ਇੱਕ ਨੇ ਲਿਖਿਆ- ''ਕੁਝ ਨਵਾਂ ਆ ਰਿਹਾ ਹੈ।''

ਟੀਜ਼ਰ 'ਚ ਕੋਈ ਏਪੀ ਢਿੱਲੋਂ ਨੂੰ ਆ ਕੇ ਜਗਾਉਂਦਾ ਹੈ ਅਤੇ ਦੋਵੇਂ ਤਿਆਰ ਹੋ ਕੇ ਚਲੇ ਜਾਂਦੇ ਹਨ। ਜਿਵੇਂ ਹੀ ਉਹ ਕਮਰੇ ਤੋਂ ਹੇਠਾਂ ਆਉਂਦੇ ਹਨ, ਸਲਮਾਨ ਕਾਰ ਦੀ ਸਾਈਡ ਤੋਂ ਬਾਹਰ ਆ ਜਾਂਦੇ ਹਨ ਅਤੇ ਪੁੱਛਦੇ ਹਨ ਕਿ ਉਹ ਕਿੱਥੇ ਜਾ ਰਹੇ ਹਨ। ਉਸ ਤੋਂ ਬਾਅਦ ਏਪੀ ਕਹਿੰਦਾ ਭਾਈ ਅੱਧੇ ਘੰਟੇ 'ਚ ਆ ਜਾਵੇਗਾ। ਇਸ 'ਤੇ ਸਲਮਾਨ ਕਹਿੰਦੇ ਹਨ ਕਿ ਪਿਛਲੀ ਵਾਰ ਦੀ ਤਰ੍ਹਾਂ ਮੈਨੂੰ ਆਉਣ ਦੀ ਜ਼ਰੂਰਤ ਨਾ ਪਵੇ। ਇਸ ਤੋਂ ਬਾਅਦ ਆਖਰੀ ਐਪੀਸੋਡ 'ਚ ਏਪੀ ਢਿੱਲੋ ਜ਼ੋਰ-ਜ਼ੋਰ ਨਾਲ ਹੱਸਦੇ ਨਜ਼ਰ ਆ ਰਹੇ ਹਨ। ਏਪੀ ਢਿੱਲੋਂ 'ਬਰਾਊਨ ਮੁੰਡੇ' ਗੀਤ ਤੋਂ ਬਾਅਦ ਹਰ ਪਾਸੇ ਛਾ ਗਏ ਸੀ। ਉਨ੍ਹਾਂ ਦਾ ਇਹ ਗੀਤ ਇੰਨਾ ਵਾਇਰਲ ਹੋਇਆ ਸੀ ਕਿ ਸਾਰਿਆਂ ਦੇ ਬੁੱਲਾਂ 'ਤੇ ਇਹੀ ਗੀਤ ਸੀ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News