ਸਲਮਾਨ ਖ਼ਾਨ ਨੇ ਮੰਗੀ ਮੁਆਫੀ, ‘ਰਾਧੇ’ ਦੀ ਰਿਲੀਜ਼ ਨੂੰ ਲੈ ਕੇ ਕੀਤਾ ਵੱਡਾ ਐਲਾਨ

1/20/2021 3:46:42 PM

ਮੁੰਬਈ (ਬਿਊਰੋ)– ਕੋਰੋਨਾ ਮਹਾਮਾਰੀ ਕਾਰਨ ਸਿਨੇਮਾਘਰ ਲੰਮੇ ਸਮੇਂ ਤੋਂ ਬੰਦ ਚੱਲ ਰਹੇ ਹਨ ਤੇ ਮਹਾਮਾਰੀ ਕਾਰਨ ਆਰਥਿਕ ਨੁਕਸਾਨ ਵੀ ਝੱਲ ਰਹੇ ਹਨ। ਅਜਿਹੇ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ਆਪਣੀ ਆਗਾਮੀ ਫ਼ਿਲਮ ‘ਰਾਧੇ : ਯੁਅਰ ਮੋਸਟ ਵਾਂਟਿਡ ਭਾਈ’ ਨੂੰ ਲੈ ਕੇ ਸਿਨੇਮਾਘਰ ਪ੍ਰਦਰਸ਼ਕਾਂ ਨੇ ਇਸ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦੀ ਮੰਗ ਕੀਤੀ ਸੀ।

ਉਨ੍ਹਾਂ ਦਾ ਮੰਨਣਾ ਸੀ ਕਿ ਸਲਮਾਨ ਖ਼ਾਨ ਦੀ ਫ਼ਿਲਮ ਹੀ ਉਨ੍ਹਾਂ ਨੂੰ ਆਰਥਿਕ ਨੁਕਸਾਨ ਤੋਂ ਉੱਭਰਨ ’ਚ ਮਦਦ ਕਰ ਸਕਦੀ ਹੈ। ਉਥੇ ਹਾਲ ਹੀ ’ਚ ਇਸ ਮੁੱਦੇ ’ਤੇ ਖੁਦ ਸਲਮਾਨ ਖ਼ਾਨ ਨੇ ਵੀ ਟਵੀਟ ਕੀਤਾ ਹੈ। ਆਪਣੇ ਟਵੀਟ ’ਚ ਸਲਮਾਨ ਖ਼ਾਨ ਨੇ ਲਿਖਿਆ ਕਿ ਮੈਨੂੰ ਮੁਆਫ ਕਰੋ। ਸਲਮਾਨ ਖ਼ਾਨ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ।

ਸਲਮਾਨ ਖ਼ਾਨ ਨੇ ਸਿਨੇਮਾਘਰ ਪ੍ਰਦਰਸ਼ਕਾਂ ਦੀ ਬੇਨਤੀ ’ਤੇ ਪ੍ਰਤੀਕਿਰਿਆ ਦਿੰਦਿਆ ਲਿਖਿਆ, ‘ਮੁਆਫ ਕਰੋ ਮੈਨੂੰ, ਸਾਰੇ ਸਿਨੇਮਾਘਰ ਮਾਲਕਾਂ ਨੂੰ ਜਵਾਬ ਦੇਣ ’ਚ ਲੰਮਾ ਸਮਾਂ ਲੱਗ ਗਿਆ। ਇਸ ਸਮੇਂ ਦੌਰਾਨ ਇਹ ਵੱਡਾ ਫ਼ੈਸਲਾ ਹੈ। ਮੈਂ ਉਨ੍ਹਾਂ ਵਿੱਤੀ ਸਮੱਸਿਆਵਾਂ ਨੂੰ ਸਮਝ ਸਕਦਾ ਹਾਂ, ਜਿਨ੍ਹਾਂ ਤੋਂ ਸਿਨੇਮਾਘਰ ਮਾਲਕ/ਪ੍ਰਦਰਸ਼ਕ ਲੰਘ ਰਹੇ ਹਨ ਤੇ ਮੈਂ ‘ਰਾਧੇ’ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਕੇ ਉਨ੍ਹਾਂ ਦੀ ਮਦਦ ਕਰਨਾ ਚਾਹਾਂਗਾ। ਬਦਲੇ ’ਚ ਮੈਂ ਉਨ੍ਹਾਂ ਕੋਲੋਂ ‘ਰਾਧੇ’ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਲਈ ਸਿਨੇਮਾਘਰ ’ਚ ਅਤਿ ਸਾਵਧਾਨੀ ਵਰਤਣ ਦੀ ਉਮੀਦ ਕਰਾਂਗਾ। ਕਮਿਟਮੈਂਟ ਈਦ ਦੀ ਸੀ ਤੇ ਇਹ 2021 ਦੀ ਈਦ ਮੌਕੇ ਹੀ ਰਿਲੀਜ਼ ਹੋਵੇਗੀ। ਇਸ ਸਾਲ ਈਦ ’ਤੇ ਸਿਨੇਮਾਘਰਾਂ ’ਚ ‘ਰਾਧੇ’ ਦਾ ਆਨੰਦ ਲਓ।’

 
 
 
 
 
 
 
 
 
 
 
 
 
 
 
 

A post shared by Salman Khan (@beingsalmankhan)

ਸਿਨੇਮਾਘਰ ਮਾਲਕਾਂ ਨੇ ਸਲਮਾਨ ਖ਼ਾਨ ਨੂੰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਫ਼ਿਲਮ ਪ੍ਰਦਰਸ਼ਕਾਂ ਕੋਲੋਂ ਇਕ ਪੱਤਰ ਦੇ ਰੂਪ ’ਚ ਮੰਗ ਕਰਦਿਆਂ ਲਿਖਿਆ ਸੀ ਕਿ ਉਹ ਆਪਣੀ ਆਗਾਮੀ ਫ਼ਿਲਮ ‘ਰਾਧੇ’ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਕਿਉਂਕਿ ਉਨ੍ਹਾਂ ਦੀ ਫ਼ਿਲਮ ਨਾ ਸਿਰਫ ਸਿੰਗਲ ਸਕ੍ਰੀਨ ਮਾਲਕਾਂ ਦੇ ਭਾਗ ਨੂੰ ਜਗਾਵੇਗੀ, ਸਗੋਂ ਸਿਨੇਮਾਘਰ ਮਾਲਕਾਂ ਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਸੰਦਰਭ ’ਚ ਉਮੀਦ ਦੀ ਇਕ ਕਿਰਨ ਮੁਹੱਈਆ ਕਰੇਗੀ। ਉਥੇ ਫ਼ਿਲਮ ‘ਰਾਧੇ’ ਨੂੰ ਸਲਮਾਨ ਖ਼ਾਨ ਦੀ ਈਦ ਰਿਲੀਜ਼ ਦੀ ਪ੍ਰੰਪਰਾ ਨੂੰ ਧਿਆਨ ’ਚ ਰੱਖਦਿਆਂ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ’ਚ ਸਲਮਾਨ ਖ਼ਾਨ ਨਾਲ ਦਿਸ਼ਾ ਪਾਟਨੀ, ਰਣਦੀਪ ਹੁੱਡਾ ਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾ ’ਚ ਦਿਖਾਈ ਦੇਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh