ਸਲਮਾਨ ਖ਼ਾਨ ਨੇ ਧਮਕੀ ਤੋਂ ਬਾਅਦ ਪੁਲਸ ਨੂੰ ਦਰਜ ਕਰਵਾਇਆ ਬਿਆਨ, ਕਿਹਾ– ‘ਮੈਂ ਲਾਰੈਂਸ ਬਿਸ਼ਨੋਈ ਬਾਰੇ...’

Wednesday, Jun 08, 2022 - 12:20 PM (IST)

ਸਲਮਾਨ ਖ਼ਾਨ ਨੇ ਧਮਕੀ ਤੋਂ ਬਾਅਦ ਪੁਲਸ ਨੂੰ ਦਰਜ ਕਰਵਾਇਆ ਬਿਆਨ, ਕਿਹਾ– ‘ਮੈਂ ਲਾਰੈਂਸ ਬਿਸ਼ਨੋਈ ਬਾਰੇ...’

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਪਿਛਲੇ ਦਿਨੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਐਕਸ਼ਨ ’ਚ ਆ ਗਈ। ਪੁਲਸ ਨੇ ਅਦਾਕਾਰ ਦੇ ਘਰ ’ਤੇ ਜਾ ਕੇ ਪੁੱਛਗਿੱਛ ਕੀਤੀ। ਸਲਮਾਨ ਨੂੰ ਧਮਕੀ ਮਿਲੀ ਸੀ ਕਿ ਉਸ ਨੂੰ ਵੀ ਸਿੱਧੂ ਮੂਸੇ ਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਹੁਣ ਦਬੰਗ ਖ਼ਾਨ ਨੇ ਇਸ ’ਤੇ ਬਿਆਨ ਦਿੱਤਾ ਹੈ।

ਸਲਮਾਨ ਖ਼ਾਨ ਨੇ ਬਿਆਨ ’ਚ ਕਿਹਾ, ‘‘ਧਮਕੀ ਵਾਲੀ ਚਿੱਠੀ ਨੂੰ ਲੈ ਕੇ ਮੈਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਅੱਜਕਲ ਤਾਂ ਮੇਰੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਬਾਰੇ ਸਾਲ 2018 ਤੋਂ ਜਾਣਦਾ ਹਾਂ, ਜਦੋਂ ਉਸ ਨੇ ਧਮਕੀ ਦਿੱਤੀ ਸੀ। ਮੈਂ ਨਹੀਂ ਜਾਣਦਾ ਕਿ ਆਖਿਰ ਗੋਲਡੀ ਬਰਾੜ ਕੌਣ ਹੈ।’’

ਮੁੰਬਈ ਪੁਲਸ ਦੇ ਸੂਤਰ ਦੇ ਹਵਾਲੇ ਤੋਂ ਉਨ੍ਹਾਂ ਸਵਾਲਾਂ ਬਾਰੇ ਪਤਾ ਲੱਗਾ ਹੈ, ਜੋ ਸਲਮਾਨ ਖ਼ਾਨ ਕੋਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਹਨ। ਇਸ ’ਤੇ ਸਲਮਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨਾਲ ਅਜਿਹਾ ਕੁਝ ਨਹੀਂ ਹੋਇਆ। ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਦੀ ਕਿਸੇ ਨਾਲ ਬਹਿਸ ਵੀ ਨਹੀਂ ਹੋਈ, ਨਾ ਹੀ ਕੋਈ ਫੋਨ ਆਇਆ ਤੇ ਨਾ ਹੀ ਕੋਈ ਧਮਕੀ ਭਰਿਆ ਸੁਨੇਹਾ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਸਲਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਚਿੱਠੀ ਨਹੀਂ ਮਿਲੀ ਹੈ। ਉਨ੍ਹਾਂ ਦੇ ਪਿਤਾ ਨੂੰ ਮਿਲੀ ਹੈ, ਉਹ ਵੀ ਸਵੇਰ ਦੀ ਸੈਰ ਦੌਰਾਨ। ਉਨ੍ਹਾਂ ਕੋਲ ਕੁਝ ਨਹੀਂ ਕਿਸੇ ’ਤੇ ਸ਼ੱਕ ਕਰਨ ਲਈ। ਸਲਮਾਨ ਨੇ ਕਿਹਾ ਕਿ ਉਹ ਗੋਲਡੀ ਬਰਾੜ ਨੂੰ ਨਹੀਂ ਜਾਣਦੇ। ਉਹ ਲਾਰੈਂਸ ਬਿਸ਼ਨੋਈ ਨੂੰ ਜਾਣਦੇ ਹਨ। ਉਹ ਵੀ ਪਿਛਲੇ ਕੁਝ ਸਾਲਾਂ ਤੋਂ ਚੱਲਦੇ ਆ ਰਹੇ ਕੇਸ ਦੀ ਬਦੌਲਤ। ਜਿੰਨਾ ਸਾਰੇ ਜਾਣਦੇ ਹਨ, ਉਨਾ ਹੀ ਮੈਂ ਉਨ੍ਹਾਂ ਬਾਰੇ ਜਾਣਦਾ ਹਾਂ।

ਦੱਸ ਦੇਈਏ ਕਿ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਅਣਪਛਾਤੇ ਵਿਅਕਤੀ ਨੇ ਚਿੱਠੀ ਭੇਜੀ ਸੀ। ਇਹ ਚਿੱਠੀ ਐਤਵਾਰ ਨੂੰ ਬਾਂਦਰਾ ਦੇ ਬੈਂਡਸਟੈਂਡ ਪ੍ਰੋਮੇਨਾਡ ’ਚ ਮਿਲੀ ਸੀ। ਚਿੱਠੀ ਸਲੀਮ ਖ਼ਾਨ ਦੇ ਗਾਰਡ ਨੂੰ ਉਸ ਜਗ੍ਹਾ ਮਿਲੀ ਸੀ, ਜਿਥੇ ਸਲੀਮ ਸੈਰ ਕਰਨ ਤੋਂ ਬਾਅਦ ਬੈਠਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News