ਰਸ਼ਮੀਕਾ ਨਾਲ 31 ਸਾਲ ਦੇ Age ਗੈਪ 'ਤੇ ਬੋਲੇ ਸਲਮਾਨ ਖਾਨ, ਜਦੋਂ Heroine ਨੂੰ...
Monday, Mar 24, 2025 - 12:46 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਸਟਾਰਰ ਫਿਲਮ ਸਿਕੰਦਰ ਸੁਰਖੀਆਂ ਵਿੱਚ ਹੈ। ਉਥੇ ਹੀ ਜਦੋਂ ਲੋਕਾਂ ਨੂੰ 'ਸਿਕੰਦਰ' ਵਿੱਚ ਸਲਮਾਨ ਨਾਲ ਰਸ਼ਮੀਕਾ ਨੂੰ ਕਾਸਟ ਕਰਨ ਬਾਰੇ ਪਤਾ ਲੱਗਾ, ਤਾਂ ਲੋਕਾਂ ਦੇ ਇੱਕ ਵਰਗ ਨੇ ਦੋਹਾਂ ਵਿਚਾਲੇ ਉਮਰ ਦੇ ਅੰਤਰ ਨੂੰ ਲੈ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪਤੀ ਦੇ ਕਤਲ ਤੋਂ ਪਹਿਲਾਂ ਮੁਸਕਾਨ ਨੇ ਦੇਖੀ ਸੀ ਇਹ ਫਿਲਮ, ਇੱਥੋਂ ਮਿਲਿਆ ਕਤਲ ਦਾ ਆਈਡੀਆ!
ਹੁਣ ਜਦੋਂ ਬੀਤੇ ਦਿਨ ਸਲਮਾਨ ਖਾਨ ਦੀ ਥ੍ਰਿਲਰ ਫਿਲਮ ਸਿਕੰਦਰ ਦਾ ਟ੍ਰੇਲਰ ਲਾਂਚ ਈਵੈਂਟ ਐਤਵਾਰ ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਤਾਂ ਉਥੇ ਸਲਮਾਨ ਖਾਨ ਨੇ ਟ੍ਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ। ਦਰਅਸਲ ਇਸ ਈਵੈਂਟ ਵਿੱਚ ਸਲਮਾਨ ਨੂੰ ਉਨ੍ਹਾਂ ਅਤੇ ਰਸ਼ਮਿਕਾ ਵਿਚਕਾਰ 31 ਸਾਲ ਦੀ ਉਮਰ ਦੇ ਅੰਤਰ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਜਵਾਬ ਵਿਚ ਸਲਮਾਨ ਖਾਨ ਨੇ ਕਿਹਾ- "ਜਦੋਂ ਹੀਰੋਇਨ (ਰਸ਼ਮਿਕਾ ਮੰਦਾਨਾ) ਨੂੰ ਅਤੇ ਉਸ ਦੇ ਪਿਤਾ ਕੋਈ ਸਮੱਸਿਆ ਨਹੀਂ ਹੈ ਤਾਂ ਤੁਹਾਨੂੰ ਕਿਉਂ ਹੋ ਰਹੀ ਹੈ? ਜਦੋਂ ਇਨ੍ਹਾਂ ਦਾ ਵਿਆਹ ਹੋ ਜਾਵੇਗਾ, ਬੱਚੀ ਹੋਵੇਗੀ ਅਤੇ ਵੱਡੀ ਅਦਾਕਾਰਾ ਬਣ ਜਾਵੇਗੀ ਤਾਂ ਉਸ ਨਾਲ ਵੀ ਕੰਮ ਕਰਾਂਗਾ। ਉਸ ਦੀ ਮੰਮੀ (ਰਸ਼ਮਿਕਾ) ਦੀ ਇਜਾਜ਼ਤ ਮਿਲ ਹੀ ਜਾਵੇਗੀ।"
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਡਾਇਰੈਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਇੱਥੇ ਦੱਸ ਦੇਈਏ ਕਿ 'ਸਿਕੰਦਰ' ਫ਼ਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਕੀਤਾ ਹੈ ਜਦੋਂ ਕਿ ਸਾਜਿਦ ਨਾਡੀਆਡਵਾਲਾ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫਿਲਮ ਵਿੱਚ ਸਲਮਾਨ ਖਾਨ ਅਤੇ ਰਸ਼ਮੀਕਾ ਮੰਦਾਨਾ ਤੋਂ ਇਲਾਵਾ ਕਾਜਲ ਅਗਰਵਾਲ, ਸੱਤਿਆਰਾਜ ਅਤੇ ਸ਼ਰਮਨ ਜੋਸ਼ੀ ਵੀ ਨਜ਼ਰ ਆਉਣਗੇ। ਇਹ ਫਿਲਮ ਈਦ ਦੇ ਮੌਕੇ 'ਤੇ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8