ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਵੀ ਬੇਖੌਫ ਸਲਮਾਲ ਖਾਨ, ਸਾਂਝੀ ਕੀਤੀ ਪੋਸਟ

Tuesday, Apr 15, 2025 - 02:43 PM (IST)

ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਵੀ ਬੇਖੌਫ ਸਲਮਾਲ ਖਾਨ, ਸਾਂਝੀ ਕੀਤੀ ਪੋਸਟ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਬੰਦ ਸਟਾਰ ਸਲਮਾਨ ਖਾਨ ਨੂੰ 14 ਅਪ੍ਰੈਲ ਨੂੰ ਇਕ ਵਾਰ ਫਿਰ ਤੋਂ ਜਾਨ ਦੀ ਮਾਰਨ ਦੀ ਧਮਕੀ ਮਿਲੀ ਸੀ। ਬੀਤੇ ਦਿਨ ਮੁੰਬਈ ਦੇ ਵਰਲੀ ਇਲਾਕੇ 'ਚ ਟਰਾਂਸਪੋਰਟ ਵਿਭਾਗ ਦੇ ਅਧਿਕਾਰਿਕ ਵ੍ਹਟਸਐਪ ਨੰਬਰ 'ਤੇ ਇਕ ਮੈਸੇਜ ਭੇਜਿਆ ਗਿਆ। ਇਸ ਮੈਸੇਜ 'ਚ ਨਾ ਸਿਰਫ ਸਲਮਾਨ ਖਾਨ ਨੂੰ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਮਾਰਨ ਦੀ ਧਮਕੀ ਦਿੱਤੀ ਗਈ, ਸਗੋਂ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਗੱਲ ਵੀ ਆਖੀ ਗਈ, ਜਿਸ ਨਾਲ ਸਨਸਨੀ ਫੈਲ ਗਈ। ਉਧਰ ਦੂਜੇ ਪਾਸੇ ਸਲਮਾਨ ਖਾਨ ਇਨ੍ਹਾਂ ਧਮਕੀਆਂ ਤੋਂ ਬੇਖੌਫ ਹਨ। ਇਸ ਦਿਨ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ ਦਮਦਾਰ ਅੰਦਾਜ਼ 'ਚ ਆਪਣੀ ਫਿੱਟ ਬਾਡੀ ਫਲਾਂਟ ਕਰਦੇ ਨਜ਼ਰ ਆਏ। 
ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਤਸਵੀਰ ਸਾਂਝੀ ਕੀਤੀ ਹੈ ਉਸ 'ਚ ਉਨ੍ਹਾਂ ਦਾ ਫਿੱਟ ਅਤੇ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹ ਟੈਂਕ ਵੈਸਟ 'ਚ ਆਪਣੀ ਬਾਡੀ ਅਤੇ ਮਜ਼ਬੂਤ ਬਾਈਸੇਪਸ ਦੇ ਨਾਲ ਜਿਮ 'ਚ ਵਰਕਆਊਟ ਕਰਦੇ ਦਿਖਾਈ ਦੇ ਰਹੇ ਹਨ। ਇਸ ਪੋਸਟ ਦੇ ਨਾਲ ਸਲਮਾਨ ਖਾਨ ਨੇ ਲਿਖਿਆ ਹੈ ਕਿ ਪ੍ਰੇਰਣਾ ਲਈ ਧੰਨਵਾਦ'। ਇਸ ਤਸਵੀਰ 'ਚ ਸਲਮਾਨ ਖਾਨ ਦੀ ਫਿਟਨੈੱਟ ਅਤੇ ਆਮਤਮਵਿਸ਼ਵਾਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਪਿਆਰ ਲੁਟਾਇਆ ਹੈ। 

PunjabKesari
ਧਮਕੀ ਦੇ ਤੁਰੰਤ ਬਾਅਦ ਹੀ ਕੀਤਾ ਪੋਸਟ
ਖਾਸ ਗੱਲ ਇਹ ਹੈ ਕਿ ਇਹ ਤਸਵੀਰ ਉਸ ਦਿਨ ਸ਼ੇਅਰ ਕੀਤੀ ਗਈ ਜਦੋਂ ਸਲਮਾਨ ਖਾਨ ਨੂੰ ਸਵੇਰੇ-ਸਵੇਰੇ ਜਾਨ ਤੋਂ ਮਾਨ ਦੀ ਧਮਕੀ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਅਣਪਛਾਤੇ ਵਿਅਕਤੀ ਨੇ ਮੁੰਬਈ ਟ੍ਰੈਫਿਕ ਪੁਲਸ ਦੇ ਵ੍ਹਟਸਐਪ ਹੈਲਪਲਾਈਨ 'ਤੇ ਮੈਸੇਜ ਭੇਜ ਕੇ ਦਾਅਵਾ ਕੀਤਾ ਕਿ ਸਲਮਾਨ ਦੇ ਘਰ 'ਚ ਬੰਬ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਦੱਸ ਦੇਈਏ ਕਿ ਇਹ ਪਿਛਲੇ ਦੋ ਸਾਲਾਂ 'ਚ ਪੰਜਵੀਂ ਵਾਰ ਹੈ ਜਦੋਂ ਸਲਮਾਨ ਖਾਨ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ। 
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਹਾਲ ਹੀ 'ਚ ਫਿਲਮ 'ਸਿਕੰਦਰ' 'ਚ ਨਜ਼ਰ ਆਏ ਸਨ, ਜਿਸ 'ਤੇ ਉਨ੍ਹਾਂ ਦੇ ਨਾਲ ਰਸ਼ਮੀਕਾ ਮੰਦਾਨਾ ਅਤੇ ਕਾਜਲ ਅਗਰਵਾਲ ਵੀ ਸੀ। ਇਸ ਤੋਂ ਬਾਅਦ ਹੁਣ ਸਲਮਾਨ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ 'ਚ ਜੁਟੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ 'ਚ ਉਹ ਸੰਜੇ ਦੱਤ ਦੇ ਨਾਲ ਸਕ੍ਰੀਨ ਸ਼ੇਅਰ ਕਰਨਗੇ। 


author

Aarti dhillon

Content Editor

Related News