''ਸੁਲਤਾਨ'' ''ਚ ਦਾੜ੍ਹੀ-ਮੁੱਛ ਦੀ ਬਜਾਏ ਨਜ਼ਰ ਆਵੇਗੀ ਸਲਮਾਨ ਦੀ ਇਹ ਨਵੀਂ ਲੁੱਕ

Tuesday, Feb 09, 2016 - 11:18 AM (IST)

 ''ਸੁਲਤਾਨ'' ''ਚ ਦਾੜ੍ਹੀ-ਮੁੱਛ ਦੀ ਬਜਾਏ ਨਜ਼ਰ ਆਵੇਗੀ ਸਲਮਾਨ ਦੀ ਇਹ ਨਵੀਂ ਲੁੱਕ

ਮੁੰਬਈ : ਦਬੰਗ ਸਟਾਰ ਸਲਮਾਨ ਖਾਨ ਜੋ ਵੀ ਲੁੱਕ ਅਪਣਾਉਂਦੇ ਹਨ, ਉਹ ਪ੍ਰਸ਼ੰਸਕਾਂ ਵਿਚਾਲੇ ਕਈ ਮਸ਼ਹੂਰ ਹੋ ਜਾਂਦੀ ਹੈ। ਅਜਿਹੇ ''ਚ ਪਿਛਲੇ ਕਾਫੀ ਸਮੇਂ ਤੋਂ ਫਿਲਮ ''ਸੁਲਤਾਨ'' ਲਈ ਉਨ੍ਹਾਂ ਨੇ ਦਾੜ੍ਹੀ-ਮੁੱਛ ਰੱਖੀ ਹੋਈ ਸੀ, ਉਹ ਵੀ ਇਕ ਰੁਝਾਨ ਜਿਹਾ ਬਣ ਗਿਆ ਸੀ ਪਰ ਹੁਣ ਫਿਲਮ ਵਿਚ ਸਲਮਾਨ ਦੀ ਇਕ ਨਵੀਂ ਲੁੱਕ ਸਾਹਮਣੇ ਆਈ ਹੈ, ਜਿਸ ''ਚ ਉਹ ਕਲੀਨ ਸ਼ੇਵ ਨਜ਼ਰ ਆ ਰਹੇ ਹਨ। ਜੀ ਹਾਂ, ਇਸ ਫਿਲਮ ਲਈ ਸਲਮਾਨ ਨੇ ਆਪਣੀ ਲੁੱਕ ਇਕ ਵਾਰ ਫਿਰ ਬਦਲ ਲਈ ਹੈ।
ਉਨ੍ਹਾਂ ਦੀ ਇਸ ਨਵੀਂ ਲੁੱਕ ਦੀ ਤਸਵੀਰ ਫਿਲਮ ''ਸੁਲਤਾਨ'' ਦੀ ਪ੍ਰਮੋਸ਼ਨ ਟੀਮ ਨੇ ਟਵਿਟਰ ''ਤੇ ਸਾਂਝੀ ਕੀਤੀ ਹੈ, ਜਿਸ ''ਚ ਸਲਮਾਨ ਸਫੇਦ ਕੁੜਤੇ ''ਚ ਕਲੀਨ ਸ਼ੇਵ ਨਜ਼ਰ ਆ ਰਹੇ ਹਨ। ਤਸਵੀਰ ਨਾਲ ਕੈਪਸ਼ਨ ਦਿੱਤੀ ਗਈ ਹੈ ''ਸਲਮਾਨ ਦੀ ਇਸ ਲੁੱਕ ਨਾਲ ਇਸ ਸਾਲ ਵੈਲੇਨਟਾਈਨ ਛੇਤੀ ਆ ਜਾਵੇਗਾ।''
ਸਲਮਾਨ ਨੇ ਵੀ ਟਵੀਟ ਕਰਕੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ''ਚ ਉਨ੍ਹਾਂ ਦੇ ਨੱਕ ''ਚੋਂ ਖੂਨ ਵਹਿ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ ਇਸ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।


Related News