ਸਲਮਾਨ ਖ਼ਾਨ ਦੀ ਉਂਗਲ ’ਚ ਰਿੰਗ ਦੇਖ ਹੋਣ ਲੱਗੀ ਮੰਗਣੀ ਦੀ ਚਰਚਾ, ਜਾਣੋ ਕੀ ਹੈ ਮਾਮਲਾ

11/30/2022 11:53:30 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਜਦੋਂ ਵੀ ਸਕ੍ਰੀਨ ’ਤੇ ਜਾਂ ਜਨਤਕ ਤੌਰ ’ਤੇ ਦੇਖੇ ਜਾਂਦੇ ਹਨ ਤਾਂ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਮੰਗਲਵਾਰ ਨੂੰ ਆਈਫਾ 2023 ਦੀ ਪ੍ਰੈੱਸ ਮੀਟ ਰੱਖੀ ਗਈ, ਜਿਥੇ ਬਾਲੀਵੁੱਡ ਸਿਤਾਰੇ ਇਕੱਠੇ ਹੋਏ ਪਰ ਸਲਮਾਨ ਖ਼ਾਨ ਦੀ ਦਬੰਗ ਐਂਟਰੀ ਨੇ ਪੂਰੀ ਲਾਈਮਲਾਈਟ ਲੁੱਟ ਲਈ।

ਸਲਮਾਨ ਖ਼ਾਨ ਨੂੰ ਇਵੈਂਟ ’ਚ ਗ੍ਰੀਨ ਸ਼ਰਟ ਤੇ ਗ੍ਰੇ ਪੈਂਟਸੂਟ ’ਚ ਦੇਖਿਆ ਗਿਆ। ਅਦਾਕਾਰ ਦਾ ਡੈਸ਼ਿੰਗ ਲੁੱਕ ਦੇਖ ਕੇ ਪ੍ਰਸ਼ੰਸਕ ਖ਼ੁਸ਼ ਹੋ ਗਏ। ਸਲਮਾਨ ਖ਼ਾਨ ਨੇ ਮੀਡੀਆ ਨੂੰ ਪੋਜ਼ ਵੀ ਦਿੱਤੇ। ਸਲਮਾਨ ਦਾ ਲੁੱਕ ਸ਼ਾਨਦਾਰ ਸੀ ਪਰ ਉਨ੍ਹਾਂ ਦੇ ਲੁੱਕ ’ਚ ਇਕ ਚੀਜ਼ ਖ਼ਾਸ ਸੀ।

ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

ਸਲਮਾਨ ਨੇ ਹੱਥ ’ਚ ਆਪਣਾ ਫੇਵਰੇਟ ਬ੍ਰੇਸਲੇਟ ਤਾਂ ਪਹਿਨਿਆ ਹੀ ਸੀ ਪਰ ਇਕ ਹੋਰ ਚੀਜ਼ ਨੋਟਿਸ ਕਰਨ ਵਾਲੀ ਸੀ, ਉਹ ਸੀ ਮਿਡਲ ਫਿੰਗਰ ’ਚ ਪਹਿਨੀ ਗਈ ਰਿੰਗ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਉਂਗਲੀ ’ਚ ਅਜਿਹੀ ਰਿੰਗ ਨਹੀਂ ਦੇਖੀ ਗਈ ਸੀ। ਇਸ ਨੂੰ ਸਲਮਾਨ ਖ਼ਾਨ ਦੀ ਲੱਕੀ ਰਿੰਗ ਦੱਸਿਆ ਜਾ ਰਿਹਾ ਹੈ।

PunjabKesari

ਸੋਸ਼ਲ ਮੀਡੀਆ ’ਤੇ ਸਲਮਾਨ ਖ਼ਾਨ ਦੀ ਇਸ ਰਿੰਗ ਨਾਲ ਤਸਵੀਰਾਂ ਸੁਰਖ਼ੀਆਂ ’ਚ ਹਨ। ਪ੍ਰਸ਼ੰਸਕਾਂ ਦੇ ਮਜ਼ੇਦਾਰ ਕੁਮੈਂਟਸ ਵੀ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਸਲਮਾਨ ਖ਼ਾਨ ਤਾਂ ਪੂਰੇ ਹੀ ਲੱਕੀ ਹਨ। ਉਨ੍ਹਾਂ ਨੂੰ ਕਿਉਂ ਕਿਸੇ ਲੱਕੀ ਚੀਜ਼ ਨੂੰ ਪਹਿਨਣ ਦੀ ਜ਼ਰੂਰਤ ਹੈ।’’

PunjabKesari

ਪ੍ਰਸ਼ੰਸਕ ਸਲਮਾਨ ਖ਼ਾਨ ਦੀ ਰਿੰਗ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇਕ ਯੂਜ਼ਰ ਦਾ ਮੰਨਣਾ ਹੈ ਕਿ ਇਹ ਰਿੰਗ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਦੀ ਹੈ। ਉਨ੍ਹਾਂ ਨੇ ਇਹ ਰਿੰਗ ਆਪਣੇ ਸਾਰੇ ਬੱਚਿਆਂ ਨੂੰ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News