''ਲਵ ਹੋਸਟਲ'' ਦੇਖਣ ਤੋਂ ਬਾਅਦ ਸਲਮਾਨ ਖਾਨ ਨੇ ਕੀਤੀ ਬੌਬੀ ਦਿਓਲ ਦੀ ਤਾਰੀਫ਼, ਆਖੀ ਇਹ ਗੱਲ

Tuesday, Mar 01, 2022 - 12:24 PM (IST)

''ਲਵ ਹੋਸਟਲ'' ਦੇਖਣ ਤੋਂ ਬਾਅਦ ਸਲਮਾਨ ਖਾਨ ਨੇ ਕੀਤੀ ਬੌਬੀ ਦਿਓਲ ਦੀ ਤਾਰੀਫ਼, ਆਖੀ ਇਹ ਗੱਲ

ਮੁੰਬਈ- ਅਦਾਕਾਰ ਬੌਬੀ ਦਿਓਲ ਦੀ ਫਿਲਮ 'ਲਵ ਹੋਸਟਲ' 25 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਬੌਬੀ ਤੋਂ ਇਲਾਵਾ ਵਿਕਰਾਂਤ ਮੈਸੀ ਅਤੇ ਸਾਨੀਆ ਮਲਹੋਤਰਾ ਦੀ ਵੀ ਮੁੱਖ ਭੂਮਿਕਾ ਹੈ। ਫਿਲਮ 'ਚ ਬੌਬੀ ਦੇ ਕੰਮ ਹੀ ਹਰ ਕੋਈ ਤਾਰੀਫ ਕਰ ਰਿਹਾ ਹੈ। ਅਦਾਕਾਰ ਸਲਮਾਨ ਖਾਨ ਵੀ ਖੁਦ ਨੂੰ ਬੌਬੀ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾਏ। 

PunjabKesari
ਸਲਮਾਨ ਨੇ ਬੌਬੀ ਦੀ 'ਲਵ ਹੋਸਟਲ' ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰ ਨੇ ਲਿਖਿਆ-ਮੈਂ 'ਲਵ ਹੋਸਟਲ' 'ਚ ਬੌਬੀ ਦੀ ਐਕਟਿੰਗ ਦੀ ਤਾਰੀਫ ਸੁਣ ਰਿਹਾ ਹੈ। ਬੌਬੀ ਨੂੰ ਸ਼ੁਭਕਾਮਨਾਵਾਂ ਅਤੇ ਮੈਂ ਉਮੀਦ ਕਰਦਾ ਹਾਂ ਕਿ ਇੰਝ ਹੀ ਉਹ ਚੰਗਾ ਕਰਦੇ ਰਹਿਣਗੇ। ਪ੍ਰਸ਼ੰਸਕ ਇਸ ਪੋਸਟ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਬੌਬੀ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫਿਲਮ 'ਬੱਚਨ ਪਾਂਡੇ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਬੌਬੀ ਦੇ ਨਾਲ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਨਜ਼ਰ ਆਵੇਗੀ। ਉਧਰ ਸਲਮਾਨ ਖਾਨ ਦੀ ਕੰਮ ਦੀ ਗੱਲ ਕਰੀਏ ਤਾਂ ਸਲਮਾਨ ਬਹੁਤ ਜਲਦ ਫਿਲਮ 'ਟਾਈਗਰ 3' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰ 'ਕਿਕ 2' ਅਤੇ 'ਕਭੀ ਈਦ ਕਭੀ ਦੀਵਾਲੀ' 'ਚ ਦਿਖਾਈ ਦੇਣਗੇ।  


author

Aarti dhillon

Content Editor

Related News