ਬਰਥਡੇ ਪਾਰਟੀ 'ਚ ਸਲਮਾਨ ਨੇ ਕੀਤੀ ਸਾਬਕਾ ਪ੍ਰੇਮਿਕਾ ਨੂੰ Kiss,ਸ਼ੇਰਾ ਨੂੰ ਹਟਾ ਕੇ ਖੁਦ ਖੋਲ੍ਹੀ ਕਾਰ ਦੀ ਖਿੜਕੀ
Tuesday, Dec 27, 2022 - 03:45 PM (IST)
ਮੁੰਬਈ- ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਅਦਾਕਾਰ ਨੇ ਆਪਣੇ ਘਰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਵੀ ਪਾਰਟੀ 'ਚ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੀ। ਇਸ ਦੇ ਨਾਲ ਹੀ ਇਸ ਵਾਰ ਸੰਗੀਤਾ ਬਿਜਲਾਨੀ ਸਲਮਾਨ ਦੇ ਜਨਮਦਿਨ ਦੀ ਪਾਰਟੀ ਦੀ ਲਾਈਮਲਾਈਟ ਰਹੀ।
ਜਨਮਦਿਨ ਪਾਰਟੀ 'ਚ ਸਲਮਾਨ ਨੇ ਸਾਬਕਾ ਪ੍ਰੇਮਿਕਾ ਨੂੰ ਕੀਤੀ Kiss
ਅਸਲ 'ਚ ਅਜਿਹਾ ਹੋਇਆ ਕਿ ਜਦੋਂ ਸਲਮਾਨ ਸੰਗੀਤਾ ਨੂੰ ਕਾਰ ਤੱਕ ਬਾਹਰ ਛੱਡਣ ਆਏ ਤਾਂ ਉਨ੍ਹਾਂ ਨੇ ਸੰਗੀਤਾ ਨੂੰ ਗਲੇ ਲਗਾਇਆ ਅਤੇ ਫਿਰ ਬੇਹੱਦ ਪਿਆਰ ਨਾਲ ਉਸ ਦੇ ਮੱਥੇ 'ਤੇ ਕਿੱਸ ਕੀਤੀ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ।
ਦੂਜੀ ਵੀਡੀਓ 'ਚ ਜਦੋਂ ਸੰਗੀਤਾ ਆਪਣੀ ਕਾਰ 'ਚ ਬੈਠਣ ਲੱਗਦੀ ਹੈ ਤਾਂ ਸ਼ੇਰਾ ਉਨ੍ਹਾਂ ਦੀ ਕਾਰ ਦੀ ਖਿੜਕੀ ਖੋਲ੍ਹਣ ਲਈ ਅੱਗੇ ਆਏ। ਇਸ ਦੌਰਾਨ ਸਲਮਾਨ ਨੇ ਤੁਰੰਤ ਸ਼ੇਰਾ ਦਾ ਹੱਥ ਫੜ ਕੇ ਸਾਈਡ 'ਤੇ ਕਰ ਦਿੱਤਾ ਅਤੇ ਖੁਦ ਅੱਗੇ ਆ ਕੇ ਖਿੜਕੀ ਖੋਲ੍ਹੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇੱਕ ਸਮਾਂ ਸੀ ਜਦੋਂ ਸਲਮਾਨ ਅਤੇ ਸੰਗੀਤਾ ਇੱਕ ਦੂਜੇ ਦੇ ਪਿਆਰ 'ਚ ਪਾਗਲ ਸਨ। ਬਾਲੀਵੁੱਡ ਗਲਿਆਰਿਆਂ 'ਚ ਦੋਹਾਂ ਦੇ ਪਿਆਰ ਦੇ ਕਿੱਸਿਆਂ ਨੇ ਕਾਫੀ ਸੁਰਖੀਆਂ ਬਟੋਰੀਆਂ। ਦੋਵਾਂ ਨੇ ਕਰੀਬ 10 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਇੰਨਾ ਹੀ ਨਹੀਂ ਦੋਵੇਂ ਵਿਆਹ ਵੀ ਕਰਨ ਵਾਲੇ ਸਨ। ਵਿਆਹ ਦੇ ਕਾਰਡ ਵੀ ਛਪ ਗਏ ਸਨ ਪਰ ਬਾਅਦ 'ਚ ਸਲਮਾਨ ਨੇ ਰਿਸ਼ਤਾ ਤੋੜ ਦਿੱਤਾ। ਖ਼ਬਰਾਂ ਤਾਂ ਇਹ ਆਈਆਂ ਸਨ ਕਿ ਸੋਮੀ ਅਲੀ ਨਾਲ ਵਧਦੀ ਨੇੜਤਾ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਹਾਲਾਂਕਿ, ਅੱਜ ਦੀ ਤਾਰੀਖ਼ 'ਚ ਸਲਮਾਨ ਅਤੇ ਸੰਗੀਤਾ ਚੰਗਾ ਬਾਂਡ ਸ਼ੇਅਰ ਕਰਦੇ ਹਨ।