ਸਲਮਾਨ ਨੇ ਨਿਭਾਈ ਆਮਿਰ ਖ਼ਾਨ ਨਾਲ ਦੋਸਤੀ, ਆਪਣੇ ਘਰ ਕਰਵਾਈ ਧੀ ਈਰਾ ਦੀ ਮਹਿੰਦੀ ਸੈਰੇਮਨੀ

Wednesday, Jan 03, 2024 - 03:06 PM (IST)

ਸਲਮਾਨ ਨੇ ਨਿਭਾਈ ਆਮਿਰ ਖ਼ਾਨ ਨਾਲ ਦੋਸਤੀ, ਆਪਣੇ ਘਰ ਕਰਵਾਈ ਧੀ ਈਰਾ ਦੀ ਮਹਿੰਦੀ ਸੈਰੇਮਨੀ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਦ ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਸਾਲਾਂ ਤੋਂ ਆਪਣੀ ਦੋਸਤੀ ਨਿਭਾਉਂਦੇ ਆ ਰਹੇ ਹਨ। ਅਜਿਹੇ 'ਚ ਜਦੋਂ ਆਮਿਰ ਦੀ ਧੀ ਈਰਾ ਖ਼ਾਨ ਆਪਣੇ ਪ੍ਰੇਮੀ ਨੂਪੁਰ ਸ਼ਿਖਾਰੇ ਨਾਲ ਵਿਆਹ ਕਰਨ ਜਾ ਰਹੀ ਹੈ ਤਾਂ ਸਲਮਾਨ ਨੇ ਆਪਣੇ ਘਰ 'ਚ ਈਰਾ ਦੀ ਮਹਿੰਦੀ ਸੈਰੇਮਨੀ ਦਾ ਆਯੋਜਨ ਕੀਤਾ। ਮੰਗਲਵਾਰ ਨੂੰ ਆਮਿਰ ਖ਼ਾਨ ਆਪਣੇ ਪੁੱਤ ਜੁਨੈਦ, ਆਜ਼ਾਦ ਅਤੇ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਸਲਮਾਨ ਦੇ ਘਰ ਧੀ ਦੇ ਮਹਿੰਦੀ ਸਮਾਰੋਹ 'ਚ ਸ਼ਾਮਲ ਹੋਏ।

PunjabKesari

ਸਲਮਾਨ ਦੇ ਘਰ ਹੋਈ ਈਰਾ ਦੀ ਮਹਿੰਦੀ ਸੈਰੇਮਨੀ
ਸਲਮਾਨ ਨੇ ਮੰਗਲਵਾਰ ਰਾਤ ਨੂੰ ਆਪਣੇ ਗਲੈਕਸੀ ਅਪਾਰਟਮੈਂਟ 'ਚ ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਦੇ ਮਹਿੰਦੀ ਫੰਕਸ਼ਨ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਸਲਮਾਨ ਦੇ ਘਰ ਨੂੰ ਲਾਈਟਾਂ ਨਾਲ ਸਜਾਇਆ ਗਿਆ। ਵਾਇਰਲ ਹੋ ਰਹੇ ਇੱਕ ਵੀਡੀਓ 'ਚ ਆਮਿਰ ਖ਼ਾਨ ਆਪਣੇ ਪੁੱਤਰ ਜੁਨੈਦ ਨਾਲ ਸਲਮਾਨ ਦੇ ਘਰ ਜਾਂਦੇ ਨਜ਼ਰ ਆਏ। ਇਸ ਦੌਰਾਨ ਆਮਿਰ ਨੇ ਬਲੈਕ ਟੀ-ਸ਼ਰਟ ਦੇ ਨਾਲ ਬੇਜ ਕਲਰ ਦੀ ਪੈਂਟ ਪਹਿਨੀ ਸੀ ਅਤੇ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ। ਉਥੇ ਹੀ ਆਮਿਰ ਦੇ ਪੁੱਤਰ ਜੁਨਤ ਨੇ ਚੈੱਕ ਪ੍ਰਿੰਟ ਦੀ ਸ਼ਰਟ ਪਾਈ ਸੀ।

PunjabKesari

ਆਮਿਰ ਦੀਆਂ ਦੋਵੇਂ ਸਾਬਕਾ ਪਤਨੀਆਂ ਦਾ ਮਰਾਠੀ ਲੁੱਕ ਵਾਇਰਲ
ਮੰਗਲਵਾਰ ਦੁਪਹਿਰ ਨੂੰ ਆਇਰਾ ਦੀ ਹਲਦੀ ਦੀ ਰਸਮ ਹੋਈ। ਇਸ ਦੌਰਾਨ ਆਮਿਰ ਦੀਆਂ ਦੋਵੇਂ ਸਾਬਕਾ ਪਤਨੀਆਂ ਕਿਰਨ ਰਾਓ ਅਤੇ ਰੀਨਾ ਦੱਤਾ ਰਵਾਇਤੀ ਮਰਾਠੀ ਪਹਿਰਾਵੇ 'ਚ ਨਜ਼ਰ ਆਈਆਂ। ਇਹ ਲਾੜੇ ਨੂਪੁਰ ਸ਼ਿਖਾਰੇ ਦੇ ਘਰ ਮਹਿੰਦੀ ਲੈ ਕੇ ਪਹੁੰਚਿਆ ਸੀ।

PunjabKesari

ਅੱਜ ਬੱਝਣਗੇ ਵਿਆਹ ਦੇ ਬੰਧਨ 'ਚ
ਦੱਸ ਦੇਈਏ ਕਿ ਆਮਿਰ ਦੀ ਧੀ ਈਰਾ ਖ਼ਾਨ ਅੱਜ ਨੂਪੁਰ ਸ਼ਿਖਰ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਈਰਾ ਅਤੇ ਨੂਪੁਰ ਸ਼ਿਖਰੇ ਮੁੰਬਈ ਦੇ ਤਾਜ ਲੈਂਡਸ ਐਂਡ 'ਤੇ ਰਜਿਸਟਰਾਰ ਦੇ ਅਧੀਨ ਵਿਆਹ ਕਰਨਗੇ। ਇਸ ਤੋਂ ਬਾਅਦ ਜੋੜੇ ਪਰਿਵਾਰ ਨਾਲ ਰਿਸੈਪਸ਼ਨ ਪਾਰਟੀ ਕਰਨਗੇ। ਇਰਾ ਅਤੇ ਨੂਪੁਰ ਦਾ ਸ਼ਾਨਦਾਰ ਵਿਆਹ 8 ਜਨਵਰੀ ਨੂੰ ਉਦੈਪੁਰ 'ਚ ਹੋਵੇਗਾ। ਇਸ ਤੋਂ ਬਾਅਦ ਆਮਿਰ ਆਪਣੀ ਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਬਾਲੀਵੁੱਡ ਹਸਤੀਆਂ ਲਈ ਆਯੋਜਿਤ ਕਰਨਗੇ, ਜਿਸ 'ਚ ਸਲਮਾਨ ਤੋਂ ਲੈ ਕੇ ਸ਼ਾਹਰੁਖ ਖ਼ਾਨ ਤੱਕ ਕਈ ਵੱਡੇ ਸਿਤਾਰਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

PunjabKesari
 


author

sunita

Content Editor

Related News