ਭਰਾ ਦੇ ਜਨਮ ਦਿਨ ਦੀ ਪਾਰਟੀ ''ਚ ਅਜਿਹਾ ਕੀ ਹੋਇਆ ਕਾਰ ਛੱਡ ਆਟੋ ਰਿਕਸ਼ਾ ''ਚ ਬੈਠ ਗਏ ਸਲਮਾਨ PICS
Monday, Dec 21, 2015 - 04:12 PM (IST)

ਮੁੰਬਈ : ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਬੀਤੀ ਰਾਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਂਦ੍ਰਾ ਸਥਿਤ ਇਕ ਰੈਸਟੋਰੈਂਟ ''ਚ ਪਾਰਟੀ ਦਾ ਆਨੰਦ ਮਾਣਦੇ ਦੇਖੇ ਗਏ। ਅਸਲ ''ਚ ਮੌਕਾ ਸੀ ਉਨ੍ਹਾਂ ਦੇ ਛੋਟੇ ਭਰਾ ਅਦਾਕਾਰ ਸੋਹੇਲ ਖਾਨ ਦੇ 46ਵੇਂ ਜਨਮ ਦਿਨ ਦਾ। ਸਲਮਾਨ ਇਥੇ ਆਪਣੇ ਪਿਤਾ ਸਲੀਮ ਖਾਨ ਨਾਲ ਰੈਸਟੋਰੈਂਟ ''ਚੋਂ ਬਾਹਰ ਨਿਕਲਦੇ ਨਜ਼ਰ ਆਏ ਪਰ ਇਥੋਂ ਉਨ੍ਹਾਂ ਦੇ ਨਿਕਲਦਿਆਂ ਹੀ ਅਜੀਬੋ-ਗਰੀਬ ਗੱਲ ਦੇਖਣ ਨੂੰ ਮਿਲੀ।
ਹੋਇਆ ਇਹ ਸਲਮਾਨ ਕਾਰ ਨੂੰ ਛੱਡ ਕੇ ਅਦਾਕਾਰ ਨਿਖਿਲ ਦਿਵੇਦੀ ਨਾਲ ਆਟੋ ਰਾਈਡ ਦਾ ਮਜ਼ਾ ਲੈਣ ਲੱਗੇ। ਦੋਵੇਂ ਆਟੋ ''ਚ ਬੈਠ ਕੇ ਘਰ ਗਏ।
ਜ਼ਿਕਰਯੋਗ ਹੈ ਕਿ ਸੋਹੇਲ ਖਾਨ ਦੇ ਜਨਮ ਦਿਨ ਦੀ ਪਾਰਟੀ ''ਚ ਪਿਤਾ ਸਲੀਮ ਖਾਨ, ਮਤਰੇਈ ਮਾਂ ਹੈਲੇਨ ਅਤੇ ਭੈਣ ਅਰਪਿਤਾ ਖਾਨ ਮੌਜੂਦ ਸੀ। ਇਨ੍ਹਾਂ ਤੋਂ ਇਲਾਵਾ ਫਿਲਮਕਾਰ ਸਾਜਿਦ ਨਾਡਿਆਦਵਾਲਾ, ਆਸ਼ਾ ਪਾਰੇਖ ਅਤੇ ਸ਼ੰਮੀ ਆਂਟੀ ਸਮੇਤ ਕਈ ਸੈਲੀਬ੍ਰਿਟੀਜ਼ ਰੈਸਟੋਰੈਂਟ ਤੋਂ ਬਾਹਰ ਆਉਂਦੀਆਂ ਨਜ਼ਰ ਆਈਆਂ।