ਚਿਰੰਜੀਵੀ ਦੀ ‘ਗੌਡਫਾਦਰ’ ਫ਼ਿਲਮ ਸਾਈਨ ਕਰਨ ਮੌਕੇ ਸਲਮਾਨ ਖ਼ਾਨ ਨੇ ਰੱਖੀ ਸੀ ਇਹ ਸ਼ਰਤ, ਸੁਣ ਤੁਸੀਂ ਵੀ ਹੋਵੋਗੇ ਹੈਰਾਨ
Thursday, Mar 17, 2022 - 12:40 PM (IST)

ਮੁੰਬਈ (ਬਿਊਰੋ)– ਇਹ ਗੱਲ ਤਾਂ ਪੱਕੀ ਹੋ ਗਈ ਹੈ ਕਿ ਸਲਮਾਨ ਖ਼ਾਨ ਤੇ ਚਿਰੰਜੀਵੀ ਫ਼ਿਲਮ ‘ਗੌਡਫਾਦਰ’ ’ਚ ਸਕ੍ਰੀਨ ਸਾਂਝੀ ਕਰਨ ਵਾਲੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਨੇ ਇਹ ਫ਼ਿਲਮ ਕਰਨ ਲਈ ਇਕ ਖ਼ਾਸ ਸ਼ਰਤ ਰੱਖੀ ਸੀ।
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਸਲਮਾਨ ਖ਼ਾਨ ਨੇ ਫ਼ਿਲਮ ‘ਗੌਡਫਾਦਰ’ ਫ੍ਰੀ ’ਚ ਸਾਈਨ ਕੀਤੀ ਹੈ। ਇਸ ਫ਼ਿਲਮ ਲਈ ਉਨ੍ਹਾਂ ਨੇ ਚਾਰਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਸਲਮਾਨ ਖ਼ਾਨ ਹਿੰਦੀ ਬੈਲਟ ’ਚ ਸਟਾਰ ਹਨ।
ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
ਇਸ ਲਈ ਮੇਕਰਜ਼ ਮੋਟੀ ਰਕਮ ਦੇਣ ਲਈ ਤਿਆਰ ਸਨ ਪਰ ਸਲਮਾਨ ਖ਼ਾਨ ਸਪੱਸ਼ਟ ਸਨ ਕਿ ਉਹ ਇਹ ਫ਼ਿਲਮ ਚਿਰੰਜੀਵੀ ਲਈ ਆਪਣੇ ਪਿਆਰ ਤੇ ਸਨਮਾਨ ਖ਼ਾਤਰ ਕਰਨਗੇ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਲਮਾਨ ਨੇ ਫ਼ਿਲਮ ਲਈ ਹਾਮੀ ਭਰਦਿਆਂ ਕਿਹਾ ਸੀ ਕਿ ਉਹ ਇਹ ਫ਼ਿਲਮ ਉਦੋਂ ਕਰਨਗੇ, ਜਦੋਂ ਉਹ ਇਸ ਲਈ ਸਲਮਾਨ ਨੂੰ ਕੋਈ ਫੀਸ ਨਹੀਂ ਦੇਣਗੇ।
ਸਲਮਾਨ ਦਾ ਇਹ ਕਦਮ ਇਕ ਵਾਰ ਮੁੜ ਸਾਬਿਤ ਕਰਦਾ ਹੈ ਕਿ ਉਨ੍ਹਾਂ ਲਈ ਰਿਸ਼ਤੇ ਕਾਫੀ ਮਾਇਨੇ ਰੱਖਦੇ ਹਨ। ਦੱਸਿਆ ਗਿਆ ਹੈ ਕਿ ਸਲਮਾਨ ਸਾਊਥ ਸੁਪਰਸਟਾਰ ਚਿਰੰਜੀਵੀ ਨਾਲ ਡੂੰਘਾ ਰਿਸ਼ਤਾ ਰੱਖਦੇ ਹਨ। ਦੋਵਾਂ ਦੀ ਬਾਂਡਿੰਗ ਫ਼ਿਲਮਾਂ ਤੋਂ ਪਰ੍ਹੇ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।