1 ਦਿਨ 'ਚ ਹੀ ਮਾਰ ਦੇਵਾਂਗੇ... ਸਲਮਾਨ ਨੂੰ ਮੁੜ ਮਿਲੀ ਧਮਕੀ

Friday, Nov 08, 2024 - 10:45 AM (IST)

1 ਦਿਨ 'ਚ ਹੀ ਮਾਰ ਦੇਵਾਂਗੇ... ਸਲਮਾਨ ਨੂੰ ਮੁੜ ਮਿਲੀ ਧਮਕੀ

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵਾਰ-ਵਾਰ ਧਮਕੀਆਂ ਮਿਲ ਰਹੀਆਂ ਹਨ। ਜੀ ਹਾਂ, ਇੱਕ ਵਾਰ ਫਿਰ ਸਲਮਾਨ ਨੂੰ ਧਮਕੀ ਮਿਲੀ ਹੈ। ਮੁੰਬਈ ਟ੍ਰੈਫਿਕ ਕੰਟਰੋਲ ਰੂਮ ਨੂੰ ਸਲਮਾਨ ਖਾਨ ਦੇ ਨਾਂ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਦੇ ਪ੍ਰਸ਼ੰਸਕਾਂ ਦੀ ਚਿੰਤਾ ਫਿਰ ਤੋਂ ਵਧ ਗਈ ਹੈ। ਹਾਲਾਂਕਿ ਇਨ੍ਹਾਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਲਮਾਨ ਆਪਣੇ ਕੰਮ 'ਤੇ ਧਿਆਨ ਦੇ ਰਹੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੇ ਹੋਏ ਹਨ।

ਸਲਮਾਨ ਨੂੰ ਫਿਰ ਧਮਕੀ
ਦਰਅਸਲ, ਜੇਕਰ ਸਾਹਮਣੇ ਆ ਰਹੀ ਜਾਣਕਾਰੀ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਸਲਮਾਨ ਦੇ ਨਾਮ 'ਤੇ ਇਹ ਧਮਕੀ ਭਰਿਆ ਮੈਸੇਜ ਵੀਰਵਾਰ ਰਾਤ ਕਰੀਬ 12 ਵਜੇ ਮੁੰਬਈ ਕੰਟਰੋਲ ਰੂਮ 'ਤੇ ਆਇਆ ਹੈ। ਇਸ ਮੈਸੇਜ 'ਤੇ ਗੱਲ ਕਰਦੇ ਹੋਏ ਲਿਖਿਆ ਗਿਆ ਕਿ ਜਿਸ ਨੇ ਵੀ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ 'ਤੇ ਗੀਤ ਲਿਖਿਆ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਸੇਜ 'ਚ ਕਿਹਾ ਗਿਆ ਹੈ ਕਿ ਇਸ ਗੀਤ ਨੂੰ ਲਿਖਣ ਵਾਲੇ ਨੂੰ ਇਕ ਦਿਨ 'ਚ ਹੀ ਮਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਨਾਮੀ TV ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, 35 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਪੁਲਸ ਕਰ ਰਹੀ ਹੈ ਜਾਂਚ 
ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਗੀਤ ਲਿਖਣ ਵਾਲੇ ਦੀ ਹਾਲਤ ਅਜਿਹੀ ਕਰ ਦਿੱਤੀ ਜਾਵੇਗੀ ਕਿ ਉਹ ਆਪਣੇ ਨਾਂ ’ਤੇ ਵੀ ਗੀਤ ਨਹੀਂ ਲਿਖ ਸਕੇਗਾ। ਇਸ ਤੋਂ ਇਲਾਵਾ ਸਲਮਾਨ ਨੂੰ ਚੇਤਾਵਨੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਜੇਕਰ ਸਲਮਾਨ 'ਚ ਹਿੰਮਤ ਹੈ ਤਾਂ ਬਚਾ ਲਓ। ਇਹ ਮਾਮਲਾ ਸਾਹਮਣੇ ਆਉਂਦੇ ਹੀ ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਲਮਾਨ ਦੇ ਨਾਂ 'ਤੇ ਲਗਾਤਾਰ ਧਮਕੀਆਂ ਆ ਰਹੀਆਂ ਹਨ।

ਫਿਲਮ 'ਸਿਕੰਦਰ' ਦੀ ਸ਼ੂਟਿੰਗ 'ਚ ਹਨ ਬਿਜ਼ੀ
ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਪ੍ਰਸ਼ੰਸਕ ਵੀ ਸਲਮਾਨ ਖਾਨ ਨੂੰ ਲੈ ਕੇ ਚਿੰਤਤ ਹਨ। ਹਾਲਾਂਕਿ ਇਸ ਸਭ ਦੇ ਬਾਵਜੂਦ ਸਲਮਾਨ ਆਪਣੇ ਕੰਮ 'ਤੇ ਧਿਆਨ ਦੇ ਰਹੇ ਹਨ ਅਤੇ ਆਪਣੀ ਆਉਣ ਵਾਲੀ ਫਿਲਮ 'ਸਿਕੰਦਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਫਿਲਮ ਦੀ ਸ਼ੂਟਿੰਗ ਕਾਰਨ ਸਲਮਾਨ ਇਸ ਵਾਰ ਬਿੱਗ ਬੌਸ 18 ਦੇ ਵੀਕੈਂਡ ਕਾ ਵਾਰ 'ਚ ਨਜ਼ਰ ਨਹੀਂ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News