ਵਰੁਣ ਧਵਨ ਦੇ ਸਾਹਮਣੇ ਭੇੜੀਆ ਬਣ ਗਏ ਸਲਮਾਨ ਖ਼ਾਨ, ਅਦਾਕਾਰ ਦਾ ਹੋਇਆ ਬੁਰਾ ਹਾਲ (ਵੀਡੀਓ)

Sunday, Nov 13, 2022 - 04:34 PM (IST)

ਵਰੁਣ ਧਵਨ ਦੇ ਸਾਹਮਣੇ ਭੇੜੀਆ ਬਣ ਗਏ ਸਲਮਾਨ ਖ਼ਾਨ, ਅਦਾਕਾਰ ਦਾ ਹੋਇਆ ਬੁਰਾ ਹਾਲ (ਵੀਡੀਓ)

ਮੁੰਬਈ (ਬਿਊਰੋ)– ਵਰੁਣ ਧਵਨ ਤੇ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਭੇੜੀਆ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਦੋਵੇਂ ਅਲੱਗ-ਅਲੱਗ ਸ਼ਹਿਰਾਂ ’ਚ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਪਹੁੰਚ ਰਹੇ ਹਨ। ਫ਼ਿਲਮ ’ਚ ਵਰੁਣ ਇਕ ਭੇੜੀਆ ਦਾ ਕਿਰਦਾਰ ਨਿਭਾਉਣਗੇ ਤੇ ਵਰੁਣ ਦੇ ਪ੍ਰਸ਼ੰਸਕ ਉਸ ਨੂੰ ਇਸ ਅੰਦਾਜ਼ ’ਚ ਦੇਖਣ ਲਈ ਬਹੁਤ ਉਤਸ਼ਾਹਿਤ ਹਨ।

ਹਾਲ ਹੀ ’ਚ ਵਰੁਣ ਦੀ ਮੁਲਾਕਾਤ ‘ਬਿੱਗ ਬੌਸ 16’ ਦੇ ਸੈੱਟ ’ਤੇ ਸਲਮਾਨ ਖ਼ਾਨ ਨਾਲ ਹੋਈ। ਇਸ ਦੌਰਾਨ ਸਾਰਿਆਂ ਨੂੰ ਰੱਜ ਕੇ ਮਸਤੀ ਕਰਦਿਆਂ ਦੇਖਿਆ ਗਿਆ। ਵਰੁਣ ਨੇ ਸਲਮਾਨ ਖ਼ਾਨ ਨਾਲ ਕੁਝ ਖ਼ਾਸ ਪਲ ਬਤੀਤ ਕੀਤੇ, ਜਿਸ ਦੀ ਇਕ ਵੀਡੀਓ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸਲਮਾਨ ਖ਼ਾਨ ਭੇੜੀਆ ਦੀ ਲੁੱਕ ’ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

ਅਸਲ ’ਚ ਇਸ ਵੀਡੀਓ ’ਚ ਵਰੁਣ ਸਲਮਾਨ ਨੂੰ ਭੇੜੀਆ ਫਿਲਟਰ ਇਸਤੇਮਾਲ ਕਰਨ ਨੂੰ ਕਹਿੰਦੇ ਹਨ। ਸਲਮਾਨ ਬਿਨਾਂ ਦੇਰ ਕੀਤੇ ਇਸ ਫਿਲਟਰ ਨੂੰ ਯੂਜ਼ ਕਰਦੇ ਹਨ ਤੇ ਫਿਲਟਰ ਦੀ ਮਦਦ ਨਾਲ ਸੱਚਮੁੱਚ ਦੇ ਭੇੜੀਆ ਬਣ ਜਾਂਦੇ ਹਨ। ਵੀਡੀਓ ਦੇ ਬੈਕਗਰਾਊਂਡ ’ਚ ਡਰਾਵਨੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀ ਹੈ। ਵਰੁਣ ਧਵਨ ਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘‘ਭਾਈ ਬਣੇ ਭੇੜੀਆ, ਉਨ੍ਹਾਂ ਨੂੰ ਕੱਟਣਾ ਪਵੇਗਾ ਭਾਈ, ਮਿਲਦੇ ਹਾਂ 25 ਨਵੰਬਰ ਨੂੰ ਸਿਨੇਮਾਘਰਾਂ ’ਚ। ਇਸ ਦੇ ਨਾਲ ਹੀ ‘ਬਿੱਗ ਬੌਸ’ ’ਤੇ ਬਹੁਤ ਚੰਗਾ ਸਮਾਂ ਸੀ।’’ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੇ ਵੀ ਅਲੱਗ-ਅਲੱਗ ਪ੍ਰਤੀਕਿਰਿਆ ਆ ਰਹੀ ਹੈ।

ਦੱਸ ਦੇਈਏ ਕਿ ਵਰੁਣ ਧਵਨ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਭੇੜੀਆ’ 25 ਨਵੰਬਰ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹਾਲ ਹੀ ’ਚ ਇਸ ਫ਼ਿਲਮ ਦਾ ਡਾਂਸ ਨੰਬਰ ‘ਠੁਮਕੇਸ਼ਵਰੀ’ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਧਮਾਕੇਦਾਰ ਮਿਊਜ਼ਿਕ ਤੇ ਸ਼ਾਨਦਾਰ ਬੋਲਾਂ ਵਾਲੇ ਇਸ ਗੀਤ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ। ਇਸ ਗੀਤ ’ਚ ਸ਼ਰਧਾ ਕਪੂਰ ਖ਼ਾਸ ਲੁੱਕ ’ਚ ਦਿਖਾਈ ਦਿੱਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News