''GF BF'' ਜੈਕਲੀਨ ਤੇ ਸੂਰਜ ਦੀ ਸਲਮਾਨ ਨੇ ਕੀਤੀ ਖੂਬ ਸਿਫਤ
Thursday, Mar 03, 2016 - 06:07 PM (IST)
ਨਵੀਂ ਦਿੱਲੀ : ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੂੰ ਸੂਰਜ ਪੰਚੋਲੀ ਅਤੇ ਜੈਕਲੀਨ ਫਰਨਾਂਡੀਜ਼ ''ਤੇ ਫਿਲਮਾਇਆ ਗਿਆ ਗੀਤ ''GF BF'' ਕਾਫੀ ਪਸੰਦ ਆਇਆ। ਜੈਕਲੀਨ ਅਤੇ ਸੂਰਜ ''ਤੇ ਫਿਲਮਾਈ ਗਈ ਇਹ ਵੀਡੀਓ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ। ਇਸ ਗੀਤ ਨੂੰ ਗੁਰਿੰਦਰ ਸਹਿਗਲ ਨੇ ਕੰਪੋਜ਼ ਕੀਤਾ ਹੈ ਅਤੇ ਯੂ-ਟਿਊਬ ''ਤੇ ਇਸ ਗੀਤ ਨੂੰ ਹੁਣ ਤੱਕ 50 ਲੱਖ ਲੋਕ ਦੇਖ ਚੁੱਕੇ ਹਨ।
ਹੁਣ ਖ਼ਬਰ ਹੈ ਕਿ ਸਲਮਾਨ ਖਾਨ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆਈ। ਸਲਮਾਨ ਨੇ ਟਵਿਟਰ ''ਤੇ ਲਿਖਿਆ, ''''ਕਿਆ ਬਾਤ ਹੈ, ਜੈਕਲੀਨ ਬੇਬੀ ਅਤੇ ਸੂਰਜ ਬਾਬਾ। ਅਮੇਜ਼ਿੰਗ ਸੌਂਗ।'''' ਜ਼ਿਕਰਯੋਗ ਹੈ ਕਿ ਸਲਮਾਨ ਅਤੇ ਜੈਕਲੀਨ ਵਿਚਾਲੇ ਕਾਫੀ ਚੰਗੀ ਦੋਸਤੀ ਹੈ। ਜੈਕਲੀਨ ਦੇ ਕਰੀਅਰ ''ਚ ਵੀ ਸਲਮਾਨ ਦਾ ਕਾਫੀ ਯੋਗਦਾਨ ਰਿਹਾ ਹੈ। ਫਿਲਮ ''ਕਿਕ'' ''ਚ ਦੋਵੇਂ ਇਕੱਠੇ ਨਜ਼ਰ ਆਏ ਸਨ। ਉਥੇ ਹੀ ਸੂਰਜ ਨੂੰ ਵੀ ਸਲਮਾਨ ਨੇ ਹੀ ਆਪਣੀ ਫਿਲਮ ''ਹੀਰੋ'' ਨਾਲ ਬਾਲੀਵੁੱਡ ''ਚ ਪਹਿਲੀ ਬ੍ਰੇਕ ਦਿੱਤੀ ਸੀ। ਇਸ ਫਿਲਮ ''ਚ ਉਨ੍ਹਾਂ ਨਾਲ ਸੁਨੀਲ ਸ਼ੈੱਟੀ ਦੀ ਬੇਟੀ ਅਥਈਆ ਸ਼ੈੱਟੀ ਨਜ਼ਰ ਆਈ ਸੀ। ਅਥਈਆ ਦੀ ਵੀ ਇਹ ਪਹਿਲੀ ਫਿਲਮ ਸੀ।
