ਅਭਿਸ਼ੇਕ ਕੁਮਾਰ ਨੂੰ ਭੜਕਾਉਣ ’ਤੇ ਸਲਮਾਨ ਖ਼ਾਨ ਨੇ ਲਗਾਈ ਈਸ਼ਾ-ਸਮਰਥ ਦੀ ਕਲਾਸ, ਪਰਿਵਾਰ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ

Saturday, Jan 06, 2024 - 03:56 PM (IST)

ਅਭਿਸ਼ੇਕ ਕੁਮਾਰ ਨੂੰ ਭੜਕਾਉਣ ’ਤੇ ਸਲਮਾਨ ਖ਼ਾਨ ਨੇ ਲਗਾਈ ਈਸ਼ਾ-ਸਮਰਥ ਦੀ ਕਲਾਸ, ਪਰਿਵਾਰ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦਾ ‘ਵੀਕੈਂਡ ਕਾ ਵਾਰ’ ਆ ਗਿਆ ਹੈ, ਜਿਸ ਦਾ ਪ੍ਰਸ਼ੰਸਕ ਇਸ ਹਫ਼ਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦਾ ਕਾਰਨ ਹੈ ਅਭਿਸ਼ੇਕ ਕੁਮਾਰ, ਸਮਰਥ ਜੁਰੇਲ ਤੇ ਈਸ਼ਾ ਮਾਲਵੀਆ, ਜਿਨ੍ਹਾਂ ਦੇ ਵਤੀਰੇ ਨੇ ਪ੍ਰਸ਼ੰਸਕਾਂ ਦਾ ਖ਼ੂਨ ਉਬਾਲ ਦਿੱਤਾ ਸੀ ਪਰ ਹੁਣ ਵੀਕੈਂਡ ਆ ਗਿਆ ਹੈ, ਜਿਸ ’ਚ ਸਲਮਾਨ ਖ਼ਾਨ ਨਾ ਸਿਰਫ਼ ਇਨ੍ਹਾਂ ਤਿੰਨਾਂ ਦੀ, ਸਗੋਂ ਸਾਰੇ ਘਰ ਵਾਲਿਆਂ ਦੀ ਕਲਾਸ ਲਗਾਉਂਦੇ ਦਿਖਾਈ ਦੇ ਰਹੇ ਹਨ।

ਪ੍ਰੋਮੋ ਦੀ ਸ਼ੁਰੂਆਤ ’ਚ ਸਲਮਾਨ ਖ਼ਾਨ ਘਰਵਾਲਿਆਂ ਨੂੰ ਕਹਿੰਦੇ ਹਨ, ‘‘ਅਭਿਸ਼ੇਕ ਪੂਰੀ ਤਰ੍ਹਾਂ ਗਲਤ ਸੀ ਪਰ ਜਿਸ ਨੇ ਉਸ ਨੂੰ ਇਸ ਹੱਦ ਤੱਕ ਉਕਸਾਇਆ, ਕੀ ਉਹ ਗਲਤ ਨਹੀਂ ਸੀ? ਸਮਰਥ ਉਸ ਦੇ ਮੂੰਹ ’ਚ ਟਿਸ਼ੂ ਪਾ ਰਿਹਾ ਸੀ ਤੇ ਕੰਬਲ ਸੁੱਟ ਰਿਹਾ ਸੀ ਤੇ ਫਿਰ ਉਸ ਨੂੰ ਆਪਣੇ ਪਿਤਾ ਦਾ ਪਾਗਲ ਪੁੱਤਰ ਕਹਿ ਰਿਹਾ ਸੀ। ਤੁਸੀਂ ਸਾਰੇ ਇਹ ਸਭ ਦੇਖ ਰਹੇ ਸੀ ਤੇ ਕਿਸੇ ਨੇ ਵੀ ਸਮਰਥ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕੀ ਕਿਸੇ ਨੇ ਸਮਰਥ ਨੂੰ ਕਿਹਾ ਕਿ ਉਹ ਵੀ ਗਲਤ ਸੀ?’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

ਅੱਗੇ ਉਹ ਈਸ਼ਾ ਤੋਂ ਪੁੱਛਦੇ ਹਨ ਕਿ ਉਹ ਅਭਿਸ਼ੇਕ ਦੀ ਜਗ੍ਹਾ ਕੀ ਕਰਦੀ? ਇਸ ’ਤੇ ਈਸ਼ਾ ਮਾਲਵੀਆ ਕਹਿੰਦੀ ਹੈ ਕਿ ਮੈਂ ਵੀ ਸਮਰਥ ਨੂੰ ਥੱਪੜ ਮਾਰਦੀ, ਜਦਕਿ ਸਲਮਾਨ ਦਾ ਕਹਿਣਾ ਹੈ ਕਿ ਸਮਰਥ ਉਨ੍ਹਾਂ ਨੂੰ ਉਸ ਪੱਧਰ ਤੱਕ ਭੜਕਾਉਣਾ ਚਾਹੁੰਦੇ ਸਨ, ਇਸ ਲਈ ਇਹ ਯੋਜਨਾ ਬਣਾਈ ਗਈ ਸੀ? ਇਸ ’ਤੇ ਸਮਰਥ ਕਹਿੰਦੇ ਹਨ ਕਿ ਮੈਂ ਉਸ ਦੇ ਟਰਿਗਰ ਪੁਆਇੰਟਸ ਨੂੰ ਜਾਣਦਾ ਸੀ ਕਿ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਹੈ। ਉਥੇ ਹੀ ਸਲਮਾਨ ਕਹਿੰਦੇ ਹਨ ਕਿ ਤੁਸੀਂ ਇਹ ਫਿਨਾਲੇ ਚਾਹੁੰਦੇ ਸੀ ਤੇ ਤੁਹਾਨੂੰ ਮਿਲ ਗਿਆ।

ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਕਾਫ਼ੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਇਸ ‘ਵੀਕੈਂਡ ਕਾ ਵਾਰ’ ਨੂੰ ਦੇਖਣ ਲਈ ਉਤਸ਼ਾਹਿਤ ਹਨ। ਇਕ ਯੂਜ਼ਰ ਨੇ ਲਿਖਿਆ, ‘‘ਸਲਮਾਨ ਖ਼ਾਨ ਨੂੰ ਮੁਨੱਵਰ ਫਾਰੂਕੀ ਨੂੰ ਵੀ ਝਾੜਨਾ ਚਾਹੀਦਾ ਹੈ ਕਿਉਂਕਿ ਉਹ ਉਨ੍ਹਾਂ ਦਾ ਇਕਲੌਤਾ ਦੋਸਤ ਸੀ ਜਾਂ ਫਿਰ ਮਾੜੀ ਦੋਸਤੀ ਬਣਾ ਰਿਹਾ ਸੀ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਹਰ ਇਕ ਨੂੰ ਕਰਮ ਮਿਲੇਗਾ, ਜਿਸ ਨੇ ਅਭਿਸ਼ੇਕ ਨੂੰ ਰੁਲਾਇਆ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News