ਐਸ਼ਵਰਿਆ ਸ਼ਰਮਾ ਦਾ ਪਤੀ ਨੀਲ ਭੱਟ ਨਾਲ ਵਿਵਹਾਰ ਦੇਖ ਗੁੱਸੇ ’ਚ ਆਏ ਸਲਮਾਨ ਖ਼ਾਨ, ਦੇਖੋ ਵੀਡੀਓ

Saturday, Nov 11, 2023 - 04:55 PM (IST)

ਐਸ਼ਵਰਿਆ ਸ਼ਰਮਾ ਦਾ ਪਤੀ ਨੀਲ ਭੱਟ ਨਾਲ ਵਿਵਹਾਰ ਦੇਖ ਗੁੱਸੇ ’ਚ ਆਏ ਸਲਮਾਨ ਖ਼ਾਨ, ਦੇਖੋ ਵੀਡੀਓ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦਾ ਵੀਕੈਂਡ ਕਾ ਵਾਰ ਆ ਗਿਆ ਹੈ। ਜਿਥੇ ਇਕ ਵਾਰ ਫਿਰ ਹੋਸਟ ਸਲਮਾਨ ਖ਼ਾਨ ਘਰ ਵਾਲਿਆਂ ਦੀ ਕਲਾਸ ਲਗਾਉਂਦੇ ਨਜ਼ਰ ਆਉਣਗੇ ਪਰ ਜੇਕਰ ਦੀਵਾਲੀ ਹੈ ਤਾਂ ਪਟਾਕੇ ਜ਼ਰੂਰ ਫਟਣਗੇ, ਜਿਸ ਕਾਰਨ ਕੈਟਰੀਨਾ ਕੈਫ ਇਸ ਹਫ਼ਤੇ ‘ਬਿੱਗ ਬੌਸ 17’ ਦੇ ਘਰ ’ਚ ‘ਟਾਈਗਰ 3’ ਨੂੰ ਪ੍ਰਮੋਟ ਕਰਦੀ ਨਜ਼ਰ ਆਵੇਗੀ ਪਰ ਇਸ ਐਪੀਸੋਡ ’ਚ ਟਾਈਗਰ ਦਾ ਵਾਰ ਐਸ਼ਵਰਿਆ ਸ਼ਰਮਾ ’ਤੇ ਪਵੇਗਾ, ਜਿਸ ਕਾਰਨ ਉਹ ਆਪਣੇ ਪਤੀ ਨੀਲ ਭੱਟ ਨਾਲ ਦੁਰਵਿਵਹਾਰ ਕਰੇਗੀ। ਇਸ ਦਾ ਪ੍ਰੋਮੋ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਜ਼ਰੂਰੀ ਸੀ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

‘ਬਿੱਗ ਬੌਸ 17’ ਦੇ ਵੀਕੈਂਡ ਕਾ ਵਾਰ ਦਾ ਪ੍ਰੋਮੋ ਸਲਮਾਨ ਖ਼ਾਨ ਨਾਲ ਸ਼ੁਰੂ ਹੁੰਦਾ ਹੈ, ਜੋ ਐਸ਼ਵਰਿਆ ਸ਼ਰਮਾ ਦੀ ਨਕਲ ਕਰਦੇ ਨਜ਼ਰ ਆਉਂਦੇ ਹਨ, ਜੋ ਆਪਣੇ ਪਤੀ ਨੂੰ ਕਹਿੰਦੀ ਹੈ ‘ਏ ਚੱਲ ਤੂੰ ਚੱਲ।’ ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਤੁਸੀਂ ਉਸ ਦੇ ਸਬਰ ਦਾ ਬਹੁਤ ਇਮਤਿਹਾਨ ਲਿਆ ਹੈ, ਤੁਸੀਂ ਨੀਲ ਨਾਲ ਜੋ ਕਰਦੇ ਹੋ, ਉਹ ਸਹੀ ਨਹੀਂ ਹੈ। ਤੁਹਾਡਾ ਰਿਸ਼ਤਾ ਜ਼ਹਿਰੀਲਾ ਹੋਣ ਵਾਲਾ ਹੈ ਤੇ ਇਹ ਤਬਾਹੀ ਦਾ ਇਕ ਫਾਰਮੂਲਾ ਹੈ।

ਦਿ ਖ਼ਬਰੀ ਵਲੋਂ ਸਾਂਝੇ ਕੀਤੇ ਗਏ ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਐਸ਼ਵਰਿਆ ਦੇ ਹਾਵ-ਭਾਵ ਦੇਖ ਕੇ ਇਹ ਵੀ ਨਹੀਂ ਲੱਗਦਾ ਕਿ ਉਸ ਦਾ ਵਿਵਹਾਰ ਗਲਤ ਸੀ। ਮੈਂ ਉਸ ਨੂੰ ਕਦੇ ਨਾਪਸੰਦ ਨਹੀਂ ਕੀਤਾ ਪਰ ਇਸ ਹਫ਼ਤੇ ਉਹ ਵਿੱਕੀ ਨਾਲੋਂ ਆਪਣੇ ਜੀਵਨ ਸਾਥੀ ਲਈ ਜ਼ਿਆਦਾ ਜ਼ਹਿਰੀਲੀ ਸੀ।’’

ਤੁਹਾਨੂੰ ਦੱਸ ਦੇਈਏ ਕਿ ਪ੍ਰੋਮੋ ਦੇ ਦੂਜੇ ਹਿੱਸੇ ’ਚ ਸਲਮਾਨ ਖ਼ਾਨ ਵੀ ਮੰਨਾਰਾ ਚੋਪੜਾ ਦੀ ਕਲਾਸ ਲਗਾਉਂਦੇ ਨਜ਼ਰ ਆ ਰਹੇ ਹਨ। ਉਹ ਕਹਿੰਦੇ ਹਨ ਕਿ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ, ਇਸ ਲਈ ਮੈਂ ਬੈਠ ਕੇ ਤੁਹਾਡੀ ਗੱਲ ਸੁਣ ਸਕਦਾ ਹਾਂ। ਅਖੀਰ ’ਚ ਕੈਟਰੀਨਾ ਕੈਫ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਭਾਈਜਾਨ ਨਾਲ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News