ਪੱਗ ਬੰਨ੍ਹ ਕੇ ਸਲਮਾਨ ਖ਼ਾਨ ਤੇ ਸ਼ੇਰਾ ਨੇ ਖਿੱਚਵਾਈ ਤਸਵੀਰ, ਇੰਟਰਨੈੱਟ ’ਤੇ ਹੋਈ ਵਾਇਰਲ
Thursday, Jan 21, 2021 - 01:35 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਸਲਮਾਨ ਖ਼ਾਨ ਤੇ ਸ਼ੇਰਾ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਤੇ ਸ਼ੇਰਾ ਦੀ ਇਹ ਲੁੱਕ ਲੋਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।
ਸਲਮਾਨ ਖ਼ਾਨ ਦੇ ਨਾਲ ਸ਼ੇਰਾ ਲੰਮੇ ਸਮੇਂ ਤੋਂ ਹਨ ਤੇ ਉਨ੍ਹਾਂ ਦੇ ਬਾਡੀਗਾਰਡ ਹਨ। ਅਕਸਰ ਸ਼ੇਰਾ ਸਲਮਾਨ ਖ਼ਾਨ ਨਾਲ ਰਹਿੰਦੇ ਹਨ ਤੇ ਉਹ ਪੂਰੀ ਸ਼ਿੱਦਤ ਨਾਲ ਆਪਣਾ ਕੰਮ ਕਰਦੇ ਹਨ। ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਇਸ ਤਸਵੀਰ ਨਾਲ ਬਹੁਤ ਦੀ ਮਜ਼ੇਦਾਰ ਕੈਪਸ਼ਨ ਲਿਖੀ ਹੈ।
ਸਲਮਾਨ ਖ਼ਾਨ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਵਫਾਦਾਰੀ...।’ ਇਸ ਤਸਵੀਰ ’ਚ ਉਨ੍ਹਾਂ ਨੇ ਸ਼ੇਰਾ ਨੂੰ ਵੀ ਟੈਗ ਕੀਤਾ ਹੈ। ਇਸ ਤਰ੍ਹਾਂ ਨਾਲ ਸਲਮਾਨ ਖ਼ਾਨ ਤੇ ਸ਼ੇਰਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਤੇ ਪ੍ਰਸ਼ੰਸਕ ਢੇਰ ਸਾਰੇ ਕੁਮੈਂਟਸ ਵੀ ਕਰ ਰਹੇ ਹਨ। ਉਂਝ ਸਲਮਾਨ ਖ਼ਾਨ ਫ਼ਿਲਮ ‘ਅੰਤਿਮ’ ’ਚ ਸਿੱਖ ਕਿਰਦਾਰ ਨਿਭਾਅ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਸੇ ਸਮੇਂ ਦੀ ਸ਼ੂਟਿੰਗ ਦੌਰਾਨ ਦੀ ਹੈ।
ਦੱਸਣਯੋਗ ਹੈ ਕਿ ‘ਅੰਤਿਮ’ ਸਲਮਾਨ ਖ਼ਾਨ ਪ੍ਰੋਡਕਸ਼ਨਜ਼ ਦੀ ਫ਼ਿਲਮ ਹੈ, ਜੋ ਅਗਸਤ 2021 ’ਚ ਰਿਲੀਜ਼ ਹੋ ਸਕਦੀ ਹੈ। ਇਸ ਦੇ ਡਾਇਰੈਕਟਰ ਮਹੇਸ਼ ਮਾਂਜਰੇਕਰ ਹਨ ਤੇ ਇਹ ਫ਼ਿਲਮ 2018 ਦੀ ਸੁਪਰਹਿੱਟ ਮਰਾਠੀ ਫ਼ਿਲਮ ‘ਮੁਲਸ਼ੀ’ ਦਾ ਰੀਮੇਕ ਦੱਸੀ ਜਾ ਰਹੀ ਹੈ। ਇਸ ਫ਼ਿਲਮ ’ਚ ਸਲਮਾਨ ਖ਼ਾਨ ਦੇ ਜੀਜੇ ਆਯੂਸ਼ ਸ਼ਰਮਾ ਨੂੰ ਵੀ ਵੱਖਰੇ ਅੰਦਾਜ਼ ’ਚ ਦੇਖਿਆ ਜਾਵੇਗਾ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।