ਸਲਮਾਨ ਮੇਰੇ ਲਈ ਅਨਮੋਲ ਹਨ : ਅਰਬਾਜ਼ ਖਾਨ

12/29/2015 12:02:28 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ-ਨਿਰਮਾਤਾ ਅਰਬਾਜ਼ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਸਲਮਾਨ ਖਾਨ ਉਨ੍ਹਾਂ ਲਈ ਅਨਮੋਲ ਹੈ ਅਤੇ ਉਨ੍ਹਾਂ ਦਾ ਬੰਧਨ ਅਟੁੱਟ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖਾਨ 27 ਦਸੰਬਰ ਨੂੰ 50 ਸਾਲ ਦੇ ਹੋ ਗਏ ਹਨ।
ਅਰਬਾਜ਼ ਦਾ ਕਹਿਣੈ, ''''ਸਾਡਾ ਪਰਿਵਾਰ ਇਕ-ਦੂਜੇ ਲਈ ਮਰਨ ਵਾਸਤੇ ਵੀ ਤਿਆਰ ਰਹਿੰਦਾ ਹੈ। ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ, ਜਦਕਿ ਅਸੀਂ ਸਾਰੇ ਆਪਣੀ ਜ਼ਿੰਦਗੀ ਮਰਜੀ ਅਨੁਸਾਰ ਜਿਊਂਦੇ ਹਾਂ, ਫਿਰ ਵੀ ਲੋੜ ਪੈਣ ''ਤੇ ਇਕ-ਦੂਜੇ ਨਾਲ ਖੜ੍ਹੇ ਰਹਿੰਦੇ ਹਾਂ।'''' 
ਅਰਬਾਜ਼ ਨੇ ਸਲਮਾਨ ਨਾਲ ਫਿਲਮ ''ਦਬੰਗ'' ਅਤੇ ''ਦਬੰਗ 2'' ''ਚ ਕੰਮ ਕੀਤਾ ਹੈ। ਉਹ ਆਪਣੇ ਪਰਿਵਾਰ ਦੀ ਏਕਤਾ ਦਾ ਸਿਹਰਾ ਆਪਣੇ ਪਿਤਾ ਸਲੀਮ ਖਾਨ ਦੇ ਸਿਰ ਬੰਨ੍ਹਦੇ ਹਨ। ਉਨ੍ਹਾਂ ਕਿਹਾ, ''''ਸਾਡੇ ਪਿਤਾ ਨੇ ਸਾਨੂੰ ਸਿਖਾਇਆ ਹੈ ਕਿ ਜੇਕਰ ਤੁਸੀਂ ਇਕੱਠੇ ਰਹੋਗੇ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ।''''


Related News