ਕਰੋੜਾਂ ਦੀ ਫ਼ੀਸ ਛੱਡ ਕੇ ਸਲਮਾਨ ਨੇ ਮੁਫ਼ਤ ’ਚ ਕੀਤੀ ‘ਗੌਡਫਾਦਰ’, ਮੈਗਾਸਟਾਰ ਚਿਰੰਜੀਵੀ ਨੇ ਕਿਹਾ- ‘ਭਾਈਜਾਨ ਨੂੰ ਸਲਾਮ’

09/24/2022 11:13:21 AM

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਮੈਗਾਸਟਾਰ ਚਿਰੰਜੀਵੀ ਦੀ ਫ਼ਿਲਮ ‘ਗੌਡਫਾਦਰ’ ’ਚ ਨਜ਼ਰ ਆਉਣ ਵਾਲੇ ਹਨ। ਅਦਾਕਾਰ ਦੀ ਦੋਸਤੀ ਦੀਆਂ ਕਹਾਣੀਆਂ ਫ਼ਿਲਮ ਇੰਡਸਟਰੀ ’ਚ ਕਾਫ਼ੀ ਮਸ਼ਹੂਰ ਹਨ। ਕਿਹਾ ਜਾਂਦਾ ਹੈ ਕਿ ਸਲਮਾਨ ਆਪਣੇ ਦੋਸਤਾਂ ਲਈ ਕੁਝ ਵੀ ਕਰ ਸਕਦਾ ਹੈ। ਇਹੀ ਗੱਲ ‘ਗੌਡਫਾਦਰ’ ਬਾਰੇ ਵੀ ਸਾਬਤ ਹੋ ਚੁੱਕੀ ਹੈ।  ਫ਼ਿਲਮ ‘ਗੌਡਫਾਦਰ’ ’ਚ ਸਲਮਾਨ ਖ਼ਾਨ ਕੈਮਿਓ ਕਰਦੇ ਨਜ਼ਰ ਆਉਣਗੇ। ਸਲਮਾਨ ਖ਼ਾਨ ਦੀ ਇਸ ਫ਼ਿਲਮ ’ਚ ਚਿਰੰਜੀਵੀ ਦੇ ਕ੍ਰਾਈਮ ਪਾਰਟਨਰ ਦੀ ਭੂਮਿਕਾ ਨਿਭਾਉਣਗੇ।

PunjabKesari

ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’

ਹੁਣ ਚਿਰੰਜੀਵੀ ਨੇ ਇਸ ਫ਼ਿਲਮ ਲਈ ਸਲਮਾਨ ਖ਼ਾਨ ਦੀ ਫ਼ੀਸ ਬਾਰੇ ਖੁਲਾਸਾ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਸਲਮਾਨ ਖ਼ਾਨ ਦਾ ਧੰਨਵਾਦ ਵੀ ਕੀਤਾ ਹੈ। ਚਿਰੰਜੀਵੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਸਲਮਾਨ ਖ਼ਾਨ ਨੇ ‘ਗੌਡਫਾਦਰ’ ’ਚ ਕੰਮ ਕਰਨ ਲਈ ਇਕ ਪੈਸਾ ਵੀ ਨਹੀਂ ਲਿਆ।

PunjabKesari

 ਇੰਟਰਵਿਊ ’ਚ ਚਿਰੰਜੀਵੀ ਤੋਂ ਪੁੱਛਿਆ ਗਿਆ ਕਿ ਸਲਮਾਨ ਨੇ ਗੌਡਫਾਦਰ ਲਈ ਕਿੰਨੀ ਫੀਸ ਲਈ ਸੀ, ਇਸ ਸਵਾਲ ’ਤੇ ਉਨ੍ਹਾਂ ਕਿਹਾ ਕਿ ‘ਸਲਮਾਨ ਨੇ ਬਿਨਾਂ ਪੈਸੇ ਲਏ ਇਹ ਫ਼ਿਲਮ ਕੀਤੀ ਹੈ। ਉਹ ਇਹ ਫ਼ਿਲਮ ਸਿਰਫ਼ ਪ੍ਰਸ਼ੰਸਕਾਂ ਦੇ ਪਿਆਰ ਲਈ ਕਰ ਰਹੇ ਹਨ। ਸਲਮਾਨ ਭਾਈ ਤੁਹਾਨੂੰ ਸਲਾਮ ਹੈ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।’

ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

ਹਾਲ ਹੀ ’ਚ ਖ਼ਬਰ ਆਈ ਸੀ ਕਿ ਸਮਲਾਨ ਖ਼ਾਨ ਨੂੰ ਇਸ ਫ਼ਿਲਮ ’ਚ ਕੈਮਿਓ ਲਈ 20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸਲਮਾਨ ਖ਼ਾਨ ਕਿਹਾ ਕਿ ਉਹ ਫ਼ਿਲਮ ਚਿਰੰਜੀਵੀ ਦੇ ਲਈ ਆਪਣੇ ਪਿਆਰ ਅਤੇ ਸਤਿਕਾਰ ਲਈ ਇਹ ਕਰਨਗੇ।

PunjabKesari

ਰਿਪੋਰਟ ’ਚ ਦੱਸਿਆ ਗਿਆ ਕਿ ਸਲਮਾਨ ਨੇ ਫ਼ਿਲਮ ਲਈ ਸਹਿਮਤੀ ਦਿੰਦੇ ਹੋਏ ਕਿਹਾ ਸੀ ਕਿ ਮੈਂ ਇਹ ਫ਼ਿਲਮ ਤਾਂ ਹੀ ਕਰਾਂਗਾ ਜੇਕਰ ਤੁਸੀਂ ਮੈਨੂੰ ਇਸ ਲਈ ਕੋਈ ਫ਼ੀਸ ਨਹੀਂ ਦਿਓਗੇ। ਹੁਣ ਚਿਰੰਜੀਵੀ ਨੇ ਖੁਦ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਸਲਮਾਨ ਨੇ ਫ਼ੀਸ ਨਹੀਂ ਲਈ। ਸਲਮਾਨ ਦੇ ਇਸ ਹਾਵ-ਭਾਵ ਨੂੰ ਦੇਖ ਕੇ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਉਨ੍ਹਾਂ ਲਈ ਰਿਸ਼ਤੇ ਬਹੁਤ ਮਾਇਨੇ ਰੱਖਦੇ ਹਨ।

PunjabKesari

ਇਹ ਵੀ ਪੜ੍ਹੋ : ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਇਆ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ

ਦੱਸ ਦੇਈਏ ਕਿ ਤਮਿਲ ਭਾਸ਼ਾ ’ਚ ਬਣ ਰਹੀ ਇਹ ਫ਼ਿਲਮ ਮਲਿਆਲਮ ਫ਼ਿਲਮ ‘ਲੁਸੀਫਰ’ ਦਾ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਰਾਜਾ ਮੋਹਨ ਕਰ ਰਹੇ ਹਨ। ਇਸ ਫ਼ਿਲਮ ’ਚ ਚਿਰੰਜੀਵੀ ਦੇ ਨਾਲ ਨਯਨਤਾਰਾ ਅਤੇ ਸਤਿਆਦੇਵ ਵੀ ਮੁੱਖ ਭੂਮਿਕਾਵਾਂ ਨਿਭਾਉਣਗੇ। 


Shivani Bassan

Content Editor

Related News