ਏਕਤਾ ਕਪੂਰ ਦੀ ਦੀਵਾਲੀ ਪਾਰਟੀ ''ਚ ਲੱਗੀਆਂ ਰੌਣਕਾਂ, ਹਸੀਨਾਵਾਂ ਨੇ ਲੁੱਟੀ ਮਹਿਫਿਲ

11/05/2021 1:10:01 PM

ਮੁੰਬਈ (ਬਿਊਰੋ) - ਏਕਤਾ ਕਪੂਰ ਟੀਵੀ ਦਾ ਜਾਣਿਆ-ਪਛਾਣਿਆ ਨਾਮ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ 'ਤੇ ਏਕਤਾ ਕਪੂਰ ਨੇ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨਾਲ ਜ਼ਬਰਦਸਤ ਪਾਰਟੀ ਦਾ ਆਯੋਜਨ ਕੀਤਾ। ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਬਾਲੀਵੁੱਡ ਦੇ ਦਿੱਗਜ ਸੈਲੇਬਸ ਐਂਟਰੀ ਕਰਦੇ ਨਜ਼ਰ ਆਏ। ਬੁੱਧਵਾਰ ਸ਼ਾਮ ਨੂੰ ਵੀ ਏਕਤਾ ਦੇ ਘਰ ਆਯੋਜਿਤ ਦੀਵਾਲੀ ਪਾਰਟੀ 'ਚ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ, ਜਿਸ 'ਚ ਸਲਮਾਨ ਖ਼ਾਨ, ਕਾਰਤਿਕ ਆਰੀਅਨ, ਮੌਨੀ ਰਾਏ, ਹਿਨਾ ਖ਼ਾਨ, ਕ੍ਰਿਸਟਲ ਡਿਸੂਜ਼ਾ, ਕਰਿਸ਼ਮਾ ਤੰਨਾ ਅਤੇ ਹਰਲੀਨ ਸੇਠੀ ਵਰਗੇ ਕਈ ਸੈਲੇਬ੍ਰਿਟੀ ਨਜ਼ਰ ਆਏ। ਏਕਤਾ ਕਪੂਰ ਦੀਵਾਲੀ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕਾਂ ਨੇ ਏਕਤਾ ਕਪੂਰ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਵਧਾਈਆਂ ਦਿੱਤੀਆਂ।

PunjabKesari

ਦੀਵਾਲੀ ਪਾਰਟੀ ਚ ਸਲਮਾਨ ਖਾਨ ਪੁੱਜੇ। ਇਸ ਦੌਰਾਨ ਪ੍ਰਸ਼ੰਸਕ ਬੇਕਾਬੂ ਹੁੰਦੇ ਵਿਖਾਈ ਦਿੱਤੇ।

       PunjabKesari

ਏਕਤਾ ਕਪੂਰ ਦੀ ਪਾਰਟੀ 'ਚ ਹਿਨਾ ਖ਼ਾਨ (Hina Khan) ਨੇ ਮਹਿਫਿਲ ਲੁੱਟ ਲਈ। ਪਾਰਟੀ 'ਚ ਹਿਨਾ ਖ਼ਾਨ ਨੀਲੇ ਰੰਗ ਦੇ ਲਹਿੰਗੇ 'ਚ ਨਜ਼ਰ ਆਈ। ਇਸ ਦੌਰਾਨ ਉਹ ਬਹੁਤ ਸੋਹਣੀ ਲੱਗ ਰਹੀ ਸੀ।

  PunjabKesari

ਏਕਤਾ ਕਪੂਰ ਦੀ ਪਾਰਟੀ 'ਚ ਅਨੀਤਾ ਹਸਨੰਦਾਨੀ ਆਪਣੇ ਪਤੀ ਨਾਲ ਪੁੱਜੀ ਸੀ।

PunjabKesari

ਪਾਰਟੀ 'ਚ ਕ੍ਰਿਸ਼ਮਾ ਤੰਨਾ, ਗੂੜ੍ਹੇ ਗੁਲਾਬੀ ਰੰਗ ਦੇ ਲਹਿੰਗੇ 'ਚ ਨਜ਼ਰ ਆਈ। ਕ੍ਰਿਸ਼ਮਾ ਕਾਫੀ ਸਮੇਂ ਤੋਂ ਜਨਤਕ ਥਾਂ 'ਤੇ ਨਜ਼ਰ ਨਹੀਂ ਆ ਰਹੀ ਸੀ ਅਤੇ ਹੁਣ ਅਚਾਨਕ ਏਕਤਾ ਕਪੂਰ ਦੀ ਪਾਰਟੀ 'ਚ ਵਿਖਾਈ ਦਿੱਤੀ। 

PunjabKesari

ਆਸ਼ਾ ਨੇਗੀ, ਆਫ ਵ੍ਹਾਈਟ ਰੰਗ ਦੇ ਆਊਟਫਿਟ 'ਚ ਨਜ਼ਰ ਆਈ। ਆਸ਼ਾ ਬਹੁਤ ਹੀ ਪਿਆਰੀ ਲੱਗ ਰਹੀ ਸੀ।

PunjabKesari

ਰਿਧਿਮਾ ਪੰਡਿਤ ਲੇਮਨ ਰੰਗ ਦਾ ਲਹਿੰਗਾ ਪਾ ਕੇ ਸਜੀ ਹੋਈ ਸੀ। 

PunjabKesari

ਹਰਲੀਨ ਸੇਠੀ ਕਾਫੀ ਗਲੈਮਰ ਅੰਦਾਜ਼ 'ਚ ਨਜ਼ਰ ਆਈ। ਉਸ ਨੇ ਗ੍ਰੇ ਰੰਗ ਦੀ ਸਾੜ੍ਹੀ ਪਾਈ ਹੋਈ ਸੀ।

PunjabKesari
ਪਰਲ ਵੀ ਪੁਰੀ, ਕਾਲੇ ਰੰਗ ਦੇ ਕੁੜੇ-ਪਜਾਮੇ 'ਚ ਨਜ਼ਰ ਆਏ।

PunjabKesari

PunjabKesari

PunjabKesari

PunjabKesari

PunjabKesari

PunjabKesari
 


sunita

Content Editor

Related News