''ਲਵ ਯੂ ਡੈਡੀ ਜੀ...''; ਪਿਤਾ ਨੂੰ ਯਾਦ ਕਰ ਭਾਵੁਕ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਭਾਵੁਕ ਪੋਸਟ
Sunday, Dec 28, 2025 - 12:12 PM (IST)
ਜਲੰਧਰ: ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਉੱਘੇ ਸੰਗੀਤਕਾਰ ਉਸਤਾਦ ਪੂਰਨ ਸ਼ਾਹਕੋਟੀ ਜੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਆਪਣੇ ਪਿਤਾ ਦੇ ਵਿਛੋੜੇ ਤੋਂ ਬਾਅਦ ਮਾਸਟਰ ਸਲੀਮ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਨਾਲ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: AP ਢਿੱਲੋਂ ਦੇ ਕੰਸਰਟ 'ਚ ਪਹੁੰਚੇ ਸੰਜੇ ਦੱਤ, ਗਾਇਕ ਨੇ ਸਟੇਜ 'ਤੇ ਬੁਲਾ ਕੇ ਲਾਏ ਪੈਰੀਂ ਹੱਥ (ਵੀਡੀਓ)
ਯਾਦਾਂ ਦੀ ਇੱਕ ਝਲਕ:
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਤਸਵੀਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦਾ ਹੱਥ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਇਸ ਤਸਵੀਰ ਦੇ ਨਾਲ ਗਾਇਕ ਨੇ ਲਿਖਿਆ, "ਲਵ ਯੂ ਡੈਡੀ ਜੀ, ਮੇਰਾ ਹੱਥ ਫੜ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ, ਸਮਝਾਉਂਦੇ ਹੁੰਦੇ ਸੀ, ਮੈਂ ਉਹ ਟਾਈਮ ਕਦੇ ਵੀ ਭੁੱਲ ਨਹੀਂ ਸਕਦਾ"।

ਸੰਗੀਤਕ ਵਿਰਾਸਤ:
ਮਾਸਟਰ ਸਲੀਮ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਸੰਗੀਤ ਦੀਆਂ ਬਾਰੀਕੀਆਂ ਆਪਣੇ ਪਿਤਾ ਪੂਰਨ ਸ਼ਾਹਕੋਟੀ ਤੋਂ ਹੀ ਸਿੱਖੀਆਂ ਸਨ। ਅੱਜ ਮਾਸਟਰ ਸਲੀਮ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਵੀ ਇੱਕ ਮਸ਼ਹੂਰ ਗਾਇਕ ਹਨ।
ਇਹ ਵੀ ਪੜ੍ਹੋ: ਆਥੀਆ ਸ਼ੈੱਟੀ ਨੇ ਦਿਖਾਈ ਧੀ ਦੀ ਝਲਕ, ਪਿਤਾ KL ਰਾਹੁਲ ਨਾਲ ਖੇਡਦੀ ਨਜ਼ਰ ਆਈ 'ਇਵਾਰਾ'
ਭੋਗ ਅਤੇ ਅੰਤਿਮ ਅਰਦਾਸ:
ਪਰਿਵਾਰਕ ਸੂਤਰਾਂ ਅਨੁਸਾਰ, ਉਸਤਾਦ ਪੂਰਨ ਸ਼ਾਹਕੋਟੀ ਜੀ ਦਾ ਭੋਗ ਅਤੇ ਅੰਤਿਮ ਅਰਦਾਸ 30 ਦਸੰਬਰ ਨੂੰ ਹੋਵੇਗੀ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਵਿੱਚ ਇੱਕ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਅਚਾਨਕ ਸਮੁੰਦਰ 'ਚ ਜਾ ਡਿੱਗਾ ਜਹਾਜ਼, ਬੀਚ 'ਤੇ ਪੈ ਗਈਆਂ ਭਾਜੜਾਂ (ਵੀਡੀਓ)
