ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’
Monday, Sep 04, 2023 - 12:29 PM (IST)
ਐਂਟਰਟੇਨਮੈਂਟ ਡੈਸਕ– ਮਾਸਟਰ ਸਲੀਮ ਇਨ੍ਹੀਂ ਦਿਨੀਂ ਵਿਵਾਦਾਂ ’ਚ ਹਨ। ਹਾਲ ਹੀ ’ਚ ਉਨ੍ਹਾਂ ਨੇ ਨਕੋਦਰ ਵਿਖੇ ਮਾਂ ਚਿੰਤਪੂਰਨੀ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਦੀ ਲੋਕਾਂ ਵਲੋਂ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ। ਮਾਸਟਰ ਸਲੀਮ ਨੇ ਹੁਣ ਆਪਣੇ ਇਸ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ ਤੇ ਲੋਕਾਂ ਕੋਲੋਂ ਮੁਆਫ਼ੀ ਵੀ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਤੇ ਮਾਡਲ ਸਿਲਵੀਨਾ ਲੂਨਾ ਦੀ ਮੌਤ, ਗਲਤ ਪਲਾਸਟਿਕ ਸਰਜਰੀ ਕਾਰਨ ਗਈ ਜਾਨ
ਮਾਸਟਰ ਸਲੀਮ ਨੇ ਕੀ ਕਿਹਾ ਸੀ?
ਮਾਸਟਰ ਸਲੀਮ ਨੇ ਨਕੋਦਰ ਵਿਖੇ ਕਿਹਾ ਸੀ,‘‘ਮੈਂ ਚਿੰਤਪੂਰਨੀ ਗਿਆ, ਮਾਤਾ ਰਾਣੀ ਦੇ ਦਰਸ਼ਨ ਕੀਤੇ, ਪੂਜਾਰੀ ਜੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ। ਇਸ ਤੋਂ ਬਾਅਦ ਮੈਨੂੰ ਕਹਿੰਦੇ ਆਰਤੀ ਲੈ ਲਓ, ਫਿਰ ਮੈਂ ਆਰਤੀ ਲਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਆਓ ਬੈਠਦੇ ਹਾਂ, ਫਿਰ ਉਨ੍ਹਾਂ ਕਿਹਾ ਕਿ ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ, ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ, ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ।’’
ਇਸ ਬਿਆਨ ਤੋਂ ਬਾਅਦ ਲੋਕਾਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਪੋਸਟ ਕਰਦਿਆਂ ਮਾਸਟਰ ਸਲੀਮ ਵਲੋਂ ਮੁਆਫ਼ੀ ਮੰਗੀ ਗਈ।
ਮਾਸਟਰ ਸਲੀਮ ਨੇ ਮੁਆਫ਼ੀ ’ਚ ਕੀ ਕਿਹਾ?
ਆਪਣੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗਦਿਆਂ ਸਲੀਮ ਨੇ ਕਿਹਾ, ‘‘ਮੈਂ ਮਾਤਾ ਰਾਣੀ ਨਾਲ ਕਿਸੇ ਦੀ ਤੁਲਨਾ ਕਰਾਂ ਇਹ ਹੋ ਨਹੀਂ ਸਕਦਾ। ਮਾਤਾ ਰਾਣੀ ਸਾਰੀ ਦੁਨੀਆ ਦੀ ਮਾਂ ਹਨ। ਸਾਡੇ ਦਾਤਾ ਜੀ ਨੇ ਵੀ ਮੈਨੂੰ ਇਹੀ ਕਿਹਾ ਸੀ ਕਿ ਸਲੀਮ ਜੈ ਮਾਤਾ ਦੀ ਕਰਿਆ ਕਰ। ਮਾਂ ਤੋਂ ਵੱਡਾ ਕੋਈ ਨਹੀਂ। ਚਿੰਤਪੂਰਨੀ ਮਾਤਾ ਸਾਡੇ ਸਾਰਿਆਂ ਦੀ ਮਾਂ ਹੈ, ਸਾਡੇ ਗੁਰੂਆਂ ਦੀ ਵੀ ਮਾਂ ਹੈ। ਕੁਝ ਮੇਰੇ ਚਾਹੁਣ ਵਾਲਿਆਂ ਨੂੰ ਇਸ ਗੱਲ ਤੋਂ ਇਤਰਾਜ਼ ਸੀ, ਮੈਨੂੰ ਉਨ੍ਹਾਂ ਦਾ ਇਤਰਾਜ਼ ਮਨਜ਼ੂਰ ਹੈ ਤੇ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਮਾਂ ਤੋਂ ਵੱਡੀ ਤਾਕਤ ਕੋਈ ਨਹੀਂ ਕਿਉਂਕਿ ਉਹ ਸਾਰੇ ਜਗਤ ਦੀ ਮਾਂ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਮਾਸਟਰ ਸਲੀਮ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।