‘ਸਾਲਾਰ’ ਦੇ ਨਿਰਮਾਤਾਵਾਂ ਨੇ ਪ੍ਰਿਥਵੀਰਾਜ ਸੁਕੁਮਾਰਨ ਦੇ ਕਿਰਦਾਰ ਵਰਦਰਾਜ ਮੰਨਾਰ ਦੇ ਫਰਸਟ ਲੁੱਕ ਤੋਂ ਉਠਾਇਆ ਪਰਦਾ

Monday, Oct 17, 2022 - 03:44 PM (IST)

‘ਸਾਲਾਰ’ ਦੇ ਨਿਰਮਾਤਾਵਾਂ ਨੇ ਪ੍ਰਿਥਵੀਰਾਜ ਸੁਕੁਮਾਰਨ ਦੇ ਕਿਰਦਾਰ ਵਰਦਰਾਜ ਮੰਨਾਰ ਦੇ ਫਰਸਟ ਲੁੱਕ ਤੋਂ ਉਠਾਇਆ ਪਰਦਾ

ਮੁੰਬਈ (ਬਿਊਰੋ) : ਸੁਪਰਸਟਾਰ ਪ੍ਰਿਥਵੀਰਾਜ ਸੁਕੁਮਾਰਨ ਦੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਬਹੁ-ਉਡੀਕ ਫ਼ਿਲਮ ‘ਸਾਲਾਰ’ ਦਾ ਨਵਾਂ ਪੋਸਟਰ ਅੱਜ ਰਿਲੀਜ਼ ਕੀਤਾ। ਹੋਮਬਲੇ ਫਿਲਮਸ ਦੇ ਬੈਨਰ ਹੇਠ ਰਿਲੀਜ਼ ਹੋਇਆ ਇਹ ਪੋਸਟਰ ਬਹੁਤ ਹੀ ਸ਼ਾਨਦਾਰ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਜੇ ਕਿਰਾਗੰਦੂਰ ਦੁਆਰਾ ਨਿਰਮਿਤ ਫ਼ਿਲਮ ਦੇ ਇਸ ਸ਼ਾਨਦਾਰ ਪੋਸਟਰ ਨੂੰ ਰਿਲੀਜ਼ ਕਰਨ ਲਈ ਇਸ ਤੋਂ ਵਧੀਆ ਦਿਨ ਨਹੀਂ ਹੋ ਸਕਦਾ ਸੀ।

ਦੱਸ ਦੇਈਏ ਕਿ ਪੋਸਟਰ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ ਕਿਰਦਾਰ ਨੂੰ ਨਿਭਾਉਣ ਲਈ ਪ੍ਰਿਥਵੀਰਾਜ ਵਰਗੇ ਸ਼ਖਸ ਦੀ ਲੋੜ ਸੀ, ਜੋ ਫ਼ਿਲਮ ’ਚ ਵਰਧਰਾਜ ਮੰਨਾਰ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਮਲਿਆਲਮ ਇੰਡਸਟਰੀ ਦਾ ਸੁਪਰਸਟਾਰ ਹੋਣ ਦੇ ਨਾਤੇ, ਉਹ ਆਪਣੇ ਨਾਲ ਇਕ ਸ਼ਾਨਦਾਰ ਪ੍ਰਦਰਸ਼ਨ ਲਿਆਉਂਦਾ ਹੈ, ਜੋ ‘ਸਾਲਾਰ’ ਦੀ ਕਹਾਣੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਹੈ। 

PunjabKesari

ਨਿਰਮਾਤਾਵਾਂ ਨੇ ਹੁਣ ਫ਼ਿਲਮ ਤੋਂ ਪ੍ਰਿਥਵੀਰਾਜ ਦੀ ਪਹਿਲੀ ਝਲਕ ਸਾਹਮਣੇ ਰੱਖੀ ਹੈ, ਜਦੋਂ ਕਿ ਵਰਧਰਾਜਾ ਦਾ ਕਿਰਦਾਰ ਫ਼ਿਲਮ ’ਚ ਪ੍ਰਭਾਸ ਵਰਗਾ ਹੋਵੇਗਾ, ਜਿਸ ਨਾਲ ਸਿਤਾਰਿਆਂ ’ਚ ਜ਼ਬਰਦਸਤ ਡਰਾਮਾ ਲਿਆਏਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News