ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਰਿਲੀਜ਼ (ਵੀਡੀਓ)

Saturday, May 06, 2023 - 12:43 PM (IST)

ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ‘ਗੋਡੇ ਗੋਡੇ ਚਾਅ’ ਦੇ ਮਜ਼ੇਦਾਰ ਟਰੇਲਰ ਦੀ ਵੱਡੀ ਸਫਲਤਾ ਤੋਂ ਬਾਅਦ ਜ਼ੀ ਸਟੂਡੀਓਜ਼ ਨੇ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਹੁਣ ਆਪਣੀ ਆਉਣ ਵਾਲੀ ਮਨੋਰੰਜਨਕ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ।

‘ਸਖੀਏ ਸਹੇਲੀਏ’ ’ਚ ਸੋਨਮ ਬਾਜਵਾ ਮੇਹੁਲ ਗਦਾਨੀ ਵਲੋਂ ਕੋਰੀਓਗ੍ਰਾਫ਼ ਕੀਤਾ ਗਿਆ ਗਿੱਧਾ ਪੇਸ਼ ਕਰ ਰਹੀ ਹੈ। ਗੀਤ ਸੋਨਮ ਦੀਆਂ ਮਨਮੋਹਕ ਅਦਾਵਾਂ ਤੇ ਖ਼ੁਸ਼ੀ ਦੇ ਪ੍ਰਗਟਾਵੇ ਨਾਲ ਵਿਆਹ ਦੀਆਂ ਧੁਨਾਂ ਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਦੇ ਸ਼ੋਅ 'ਚ ਫ਼ਿਲਮ 'ਗੋਡੇ ਗੋਡੇ ਚਾਅ' ਦੀ ਚਰਚਾ, ਜਦੋਂ ਕਾਮੇਡੀਅਨ ਨੇ ਸੋਨਮ ਦੀ ਤਸਵੀਰ ਵੇਖ ਆਖ ਦਿੱਤੀ ਇਹ ਗੱਲ

ਗੀਤ ਦੇ ਬੋਲ ਹਰਿੰਦਰ ਕੌਰ ਵਲੋਂ ਲਿਖੇ ਗਏ ਹਨ, ਸੰਗੀਤ ਰਾਕੇਸ਼ ਰੈਕਸ ਵਲੋਂ ਦਿੱਤਾ ਗਿਆ ਹੈ ਤੇ ਜੈਸਮੀਨ ਅਖਤਰ ਵਲੋਂ ਗਾਇਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਆਪਣੀ ਵਿਲੱਖਣ ਕਹਾਣੀ, ਪ੍ਰਸ਼ੰਸਾਯੋਗ ਕਾਸਟਿੰਗ, ਆਕਰਸ਼ਕ ਸੰਗੀਤ ਤੇ ਵਿਜ਼ੂਅਲਜ਼ ਦੇ ਕਾਰਨ ਪ੍ਰਸ਼ੰਸਾ ਮਿਲਣਾ ਜਾਰੀ ਹੈ। ਫ਼ਿਲਮ ‘ਕਿਸਮਤ’ ਤੇ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖੀ ਗਈ ਇਸ ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ, ਗੁਰਜੈਜ਼ ਮੁੱਖ ਭੂਮਿਕਾਵਾਂ ’ਚ ਹਨ।

ਫ਼ਿਲਮ ਦਾ ਸੰਗੀਤ ਟਿਪਸ ਪੰਜਾਬੀ ’ਤੇ ਉਪਲੱਬਧ ਹੈ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲਮ ‘ਗੁੱਡੀਆਂ ਪਟੋਲੇ’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸੋਨਮ ਬਾਜਵਾ ਤੇ ਤਾਨੀਆ ਦੇ ਆਨਸਕ੍ਰੀਨ ਰੀਯੂਨੀਅਨ ਨੂੰ ਵੀ ਦਰਸਾਉਂਦੀ ਹੈ। ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News