ਬਾਲੀਵੁੱਡ ਅਦਾਕਾਰ ਸਾਜਿਦ ਖ਼ਾਨ ਦਾ ਹੋਇਆ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

Thursday, Dec 28, 2023 - 12:33 AM (IST)

ਬਾਲੀਵੁੱਡ ਅਦਾਕਾਰ ਸਾਜਿਦ ਖ਼ਾਨ ਦਾ ਹੋਇਆ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

ਕੋੱਚੀ (ਭਾਸ਼ਾ): ਫ਼ਿਲਮ 'ਮਦਰ ਇੰਡੀਆ' 'ਚ ਸੁਨੀਲ ਦੱਤ ਦੇ ਕਿਰਦਾਰ ਬਿਰਜੂ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਾਜਿਦ ਖ਼ਾਨ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਖ਼ਾਨ ਨੇ "ਮਾਇਆ" ਅਤੇ "ਦ ਸਿੰਗਿੰਗ ਫਿਲੀਪੀਨਾ" ਵਰਗੀਆਂ ਅੰਤਰਰਾਸ਼ਟਰੀ ਫਿਲਮਾਂ ਵਿਚ ਵੀ ਕੰਮ ਕੀਤਾ। ਅਦਾਕਾਰ ਦੇ ਪੁੱਤਰ ਸਮੀਰ ਨੇ ਪੀ.ਟੀ.ਆਈ. ਨੂੰ ਦੱਸਿਆ, “ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਸ਼ੁੱਕਰਵਾਰ (22 ਦਸੰਬਰ) ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।"

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹਰਦੀਪ ਸਿੰਘ ਨਿੱਝਰ ਦੇ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਜਲਦ ਗ੍ਰਿਫ਼ਤਾਰ ਹੋਣਗੇ ਕਾਤਲ!

ਸਮੀਰ ਮੁਤਾਬਕ, ਉਸ ਦੇ ਪਿਤਾ ਆਪਣੀ ਦੂਜੀ ਪਤਨੀ ਨਾਲ ਕੇਰਲ ਰਹਿੰਦੇ ਸੀ। ਸਮੀਰ ਨੇ ਕਿਹਾ, "ਮੇਰੇ ਪਿਤਾ ਨੂੰ ਪ੍ਰਿੰਸ ਪੀਤਾਂਬਰ ਰਾਣਾ ਅਤੇ ਸੁਨੀਤਾ ਪੀਤਾਂਬਰ ਨੇ ਗੋਦ ਲਿਆ ਸੀ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਫਿਲਮ ਨਿਰਮਾਤਾ ਮਹਿਬੂਬ ਖ਼ਾਨ ਨੇ ਕੀਤਾ ਸੀ। ਉਹ ਕੁਝ ਸਮੇਂ ਤੋਂ ਫਿਲਮਾਂ ਵਿਚ ਸਰਗਰਮ ਨਹੀਂ ਸੀ ਅਤੇ ਜ਼ਿਆਦਾਤਰ ਪਰਉਪਕਾਰ ਵਿਚ ਰੁੱਝੇ ਹੋਏ ਸੀ। ਉਹ ਅਕਸਰ ਕੇਰਲ ਆਉਂਦੇ ਸੀ ਅਤੇ ਇੱਥੇ ਉਸ ਨੂੰ ਚੰਗਾ ਲਗਦਾ ਸੀ। ਉਨ੍ਹਾਂ ਨੇ ਦੁਬਾਰਾ ਵਿਆਹ ਕੀਤਾ ਅਤੇ ਇੱਥੇ ਸੈਟਲ ਹੋ ਗਏ।'' ਅਦਾਕਾਰ ਨੂੰ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੇ ਕਯਾਮਕੁਲਮ ਟਾਊਨ ਜੁਮਾ ਮਸਜਿਦ ਵਿਚ ਦਫਨਾਇਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News