ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ

Tuesday, Jun 09, 2026 - 11:27 AM (IST)

ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ

ਲੋਹੀਆਂ ਖ਼ਾਸ (ਸੁਭਾਸ਼ ਸੱਦੀ)- ਲੋਹੀਆਂ ਦੇ ਟੀ-ਪੁਆਇੰਟ ਨਜ਼ਦੀਕ ਰਿੰਕੂ ਫਿਲਿੰਗ ਸਟੇਸ਼ਨ ਦੇ ਬਿਲਕੁਲ ਸਾਹਮਣੇ ਉਸ ਸਮੇਂ ਇਕ ਭਿਆਨਕ ਹਾਦਸਾ ਵਾਪਰਿਆ, ਜਦੋਂ ਇਕ ਵੈਲਡਿੰਗ ਮਕੈਨਿਕ ਨੇ ਟਾਟਾ ਕੈਂਪਰ ਗੱਡੀ ’ਚ ਪਈ ਡੀਜ਼ਲ ਨਾਲ ਲਿੱਬੜੀ ਕੰਪਾਈਨ ਦੀ ਟੈਂਕੀ ਨੂੰ ਵੈਲਡਿੰਗ ਕਰਨ ਦੀ ਕੋਸ਼ਿਸ਼ ਕੀਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਰੀਬ ਦੋ ਕਿਲੋਮੀਟਰ ਦੂਰ ਤੱਕ ਸੁਣੀ ਗਈ। ਸੁਰੱਖਿਆ ਦੇ ਮੱਦੇਨਜ਼ਰ ਪਾਵਰਕਾਮ ਸਬ-ਡਵੀਜ਼ਨ ਲੋਹੀਆਂ ਵੱਲੋਂ ਸ਼ਹਿਰ ਦੀ ਬਿਜਲੀ ਸਪਲਾਈ ਤੁਰੰਤ ਬੰਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ 10 ਜੂਨ ਨੂੰ ਪਾਕਿ ਜਾਵੇਗਾ ਜਥਾ

ਜਾਣਕਾਰੀ ਅਨੁਸਾਰ ਕੁਝ ਲੋਕ ਟਾਟਾ ਕੈਂਪਰ ਗੱਡੀ ’ਚ ਸਵਾਰ ਹੋ ਕੇ ਜਸਵੰਤ ਸਿੰਘ ਪੁੱਤਰ ਕੁਲਦੀਪ ਸਿੰਘ, ਵਾਸੀ ਰਾਈਵਾਲ ਬੇਟ (40) ਦੀ ਵੈਲਡਿੰਗ ਵਾਲੀ ਦੁਕਾਨ ’ਤੇ ਪਹੁੰਚੇ। ਉਨ੍ਹਾਂ ਨੇ ਗੱਡੀ ’ਚ ਪਈ ਡੀਜ਼ਲ ਤੇਲ ਦੀ ਟੈਂਕੀ ਨੂੰ ਵੈਲਡਿੰਗ ਕਰਨ ਲਈ ਆਖਿਆ। ਦੁਕਾਨ ਦੇ ਮਾਲਕ ਜਸਵੰਤ ਸਿੰਘ ਉਰਫ਼ ਜੱਸੇ ਨੇ ਡੀਜ਼ਲ ਨਾਲ ਲਿੱਬੜੀ ਹੋਈ ਟੈਂਕੀ ਦਾ ਬਿਨਾਂ ਢੱਕਣ ਖੋਲ੍ਹੇ ਹੀ ਵੈਲਡਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਉਂ ਹੀ ਉਸ ਨੇ ਵੈਲਡਿੰਗ ਟਾਰਚ ਲਾਈ, ਟੈਂਕੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪੰਜਾਬ ਦੇ ਨੌਜਵਾਨ ਦਾ ਜਰਮਨ ’ਚ ਕਤਲ

ਧਮਾਕਾ ਹੁੰਦੇ ਹੀ ਜਸਵੰਤ ਸਿੰਘ ਨੂੰ ਅੱਗ ਨੇ ਬੁਰੀ ਤਰ੍ਹਾਂ ਘੇਰ ਲਿਆ ਤੇ ਮੌਕੇ ’ਤੇ ਹੀ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਦੇਖ ਕੇ ਆਸ-ਪਾਸ ਦੇ ਲੋਕ ਅਤੇ ਟੈਂਕੀ ਲੈ ਕੇ ਆਏ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਐੱਸ. ਐੱਚ. ਓ. ਲੋਹੀਆਂ ਦੀ ਅਗਵਾਈ ’ਚ ਪਹੁੰਚੀ ਪੁਲਸ ਟੀਮ ਨੇ ਸੜ ਚੁੱਕੀ ਗੱਡੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਪਰ ਪੁਲਸ ਨੂੰ ਉਸਦੀ ਨੰਬਰ ਪਲੇਟ ਮਿਲ ਗਈ ਹੈ, ਜਿਸ ਦੇ ਆਧਾਰ ’ਤੇ ਗੱਡੀ ਦੇ ਮਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਉਸ ਦੇ ਪਿੰਡ ਰਾਈਵਾਲ ਬੇਟ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News