100 ਕਰੋੜ ਦੇ ਕਲੱਬ ''ਚ ਸ਼ਾਮਲ ਹੋਈ ਫਿਲਮ ''ਸੈਯਾਰਾ''
Tuesday, Jul 22, 2025 - 12:07 PM (IST)

ਮੁੰਬਈ (ਏਜੰਸੀ)- ਯਸ਼ ਰਾਜ ਫਿਲਮਜ਼ (YRF) ਦੇ ਬੈਨਰ ਹੇਠ ਬਣੀ ਫਿਲਮ 'ਸੈਯਾਰਾ' ਨੇ ਭਾਰਤੀ ਬਾਜ਼ਾਰ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਅਤੇ YRF ਦੇ ਸੀਈਓ ਅਕਸ਼ੈ ਵਿਧਾਨੀ ਦੁਆਰਾ ਨਿਰਮਿਤ 'ਸੈਯਾਰਾ' 18 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਅਹਾਨ ਪਾਂਡੇ ਅਤੇ ਅਨਿਤ ਪੱਡਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਫਿਲਮ 'ਸੈਯਾਰਾ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ।
'ਸੈਯਾਰਾ' ਨੂੰ ਆਲੋਚਕਾਂ ਦੇ ਨਾਲ-ਨਾਲ ਸਿਤਾਰਿਆਂ ਤੋਂ ਵੀ ਸ਼ਾਨਦਾਰ ਸਮੀਖਿਆਵਾਂ ਮਿਲ ਰਹੀਆਂ ਹਨ। ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਸੈਯਾਰਾ' ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਵਿੱਚ 21 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। ਦੂਜੇ ਦਿਨ, ਫਿਲਮ ਨੇ 25 ਕਰੋੜ ਰੁਪਏ ਅਤੇ ਤੀਜੇ ਦਿਨ ਇਸਨੇ 37.75 ਕਰੋੜ ਰੁਪਏ ਕਮਾਏ ਹਨ। ਹੁਣ ਸੈਯਾਰਾ ਦਾ ਚੌਥੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਫਿਲਮ 'ਸੈਯਾਰਾ' ਨੇ ਚੌਥੇ ਦਿਨ 22.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ, ਫਿਲਮ ਨੇ ਭਾਰਤੀ ਬਾਜ਼ਾਰ ਵਿੱਚ 105 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।