ਦਿਲੀਪ ਕੁਮਾਰ ਦੇ ਦਿਹਾਂਤ ਦੀ ਖ਼ਬਰ ਸੁਣ ਸਦਮੇ ''ਚ ਸਾਇਰਾ ਬਾਨੋ, ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

06/07/2021 12:35:39 PM

ਨਵੀਂ ਦਿੱਲੀ (ਬਿਊਰੋ) : ਬਾਲਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ 'ਚ ਐਤਵਾਰ ਸਵੇਰੇ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਦੇ ਦਿਹਾਂਤ ਦੀਆਂ ਅਫ਼ਵਾਹਾਂ ਉੱਡਣ ਲੱਗੀਆਂ, ਜਿਨ੍ਹਾਂ ਨੂੰ ਸਾਇਰਾ ਬਾਨੋ ਨੇ ਖ਼ੁਦ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿਲੀਪ ਸਾਹਬ ਪਹਿਲਾਂ ਨਾਲੋਂ ਬਿਹਤਰ ਹਨ, ਉਨ੍ਹਾਂ ਨੂੰ 2-3 ਦਿਨਾਂ 'ਚ ਹਸਪਤਾਲੋਂ ਛੁੱਟੀ ਮਿਲ ਜਾਵੇਗੀ।
ਸਾਇਰਾ ਬਾਨੋ ਨੇ ਦਿਲੀਪ ਕੁਮਾਰ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, ''ਵ੍ਹਸਟਐਪ ਫਾਰਵਰਡ 'ਤੇ ਯਕੀਨ ਨਾ ਕਰੋ। ਦਿਲੀਪ ਸਾਹਬ ਦੀ ਹਾਲਤ ਸਥਿਤ ਹੈ। ਸ਼ੁਕਰੀਆ ਤੁਸੀਂ ਦਿਲੋਂ ਦੁਆਵਾਂ ਦਿੱਤੀਆਂ ਤੇ ਪ੍ਰਾਰਥਨਾ ਕੀਤੀ। ਡਾਕਟਰਾਂ ਮੁਤਾਬਕ, ਉਹ ਦੋ-ਤਿੰਨ ਦਿਨਾਂ 'ਚ ਘਰ ਹੋਣਗੇ। ਇੰਸ਼ਾਅੱਲ੍ਹਾ।''

ਫੇਫੜਿਆਂ 'ਚ ਪਾਣੀ ਦੀ ਸਮੱਸਿਆ
ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਦਿਲੀਪ ਸਾਹਬ ਦੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਤੇ ਉਹ ਬਾਈਲਿਟਰਲ ਪਲਿਊਰਲ ਇਨਫਿਊਜ਼ਨ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਦਾ ਆਕਸੀਜਨ ਲੈਵਲ ਵੀ ਘੱਟ ਰਿਹਾ ਹੈ।

ਸ਼ਰਦ ਪਵਾਰ ਦਿਲੀਪ ਨੂੰ ਮਿਲਣ ਪਹੁੰਚੇ ਹਸਪਤਾਲ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸਨ। ਹਾਲ ਹੀ 'ਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਰਦ ਪਵਾਰ ਹਸਪਤਾਲ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਸ਼ਰਦ ਪਾਵਰ ਦਿਲੀਪ ਕੁਮਾਰ ਨੂੰ ਮਿਲਣ ਤੇ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦਿਲੀਪ ਕੁਮਾਰ ਨੂੰ ਕੁਝ ਚੈਕਅੱਪ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ 2 ਦਿਨ ਤੱਕ ਦਾਖ਼ਲ ਹੋਣ ਤੋਂ ਬਾਅਦ ਫਿਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਦੋਂ ਅਦਾਕਾਰਾ ਅਤੇ ਪਤਨੀ ਸਾਇਰਾ ਬਾਨੋ ਨੇ ਅਦਾਕਾਰ ਲਈ ਦੁਆ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।

ਨੋਟ - ਦਿਲੀਪ ਕੁਮਾਰ ਦੇ ਦਿਹਾਂਤ ਦੀ ਝੂਠੀ ਅਫ਼ਵਾਹ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News