ਬੇਗਮ ਅਤੇ ਦੋਸਤਾਂ ਲਈ ਸ਼ੈੱਫ਼ ਬਣੇ ਸੈਫ਼ ਅਲੀ ਖ਼ਾਨ, ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਦੇ ਆਏ ਨਜ਼ਰ

Tuesday, Jul 12, 2022 - 11:59 AM (IST)

ਬੇਗਮ ਅਤੇ ਦੋਸਤਾਂ ਲਈ ਸ਼ੈੱਫ਼ ਬਣੇ ਸੈਫ਼ ਅਲੀ ਖ਼ਾਨ, ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਦੇ ਆਏ ਨਜ਼ਰ

ਮੁੰਬਈ: ​​​​​​ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਪਰਿਵਾਰ ਨਾਲ ਲੰਡਨ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਕਰੀਨਾ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਲੰਡਨ ’ਚ ਦੋਵੇਂ ਪੁੱਤਰਾਂ, ਪਤੀ ਸੈਫ਼ ਅਲੀ ਖ਼ਾਨ ਦੋਸਤਾਂ ਨਾਲ ਬਤੀਤ ਕਰ ਰਹੀ ਹੈ। ਹਾਲ ਹੀ ’ਚ ਕਰੀਨਾ ਅਤੇ ਸੈਫ਼ ਦੀ ਦੋਸਤ Alexandra Galligan ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari
 

ਇਹ ਵੀ ਪੜ੍ਹੋ : ਵਿੰਬਲਡਨ ਮੈਚ ਦੇਖਣ ਪਹੁੰਚੀ ਕਰਿਸ਼ਮਾ ਕਪੂਰ, ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਵੀ ਤਸਵੀਰ ’ਚ ਆਏ ਨਜ਼ਰ

ਪਹਿਲੀ ਤਸਵੀਰ ’ਚ ਮਾਂ-ਪੁੱਤਰ ਨੂੰ ਆਪਣੇ ਕਰੀਬੀ ਦੋਸਤਾਂ ਨਾਲ ਤਸਵੀਰ ’ਚ ਦੇਖ ਸਕਦੇ ਹੋ। ਇਸ ਦੌਰਾਨ ਦੋਵੇਂ ਮਸਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਪੁੱਤਰ ਜੇਹ ਹਰ ਵਾਰ ਦੀ ਤਰ੍ਹਾਂ ਬੇਹੱਦ ਪਿਆਰੇ ਲੱਗ ਰਹੇ ਹਨ।

PunjabKesari

ਇਸ ਦੇ ਨਾਲ ਦੂਸਰੀ ਤਸਵੀਰ ’ਚ ਦੇਖ ਸਕਦੇ ਹੋ ਕਿ ਸੈਫ਼ ਅਲੀ ਖ਼ਾਨ ਰਸੋਈ ’ਚ ਆਪਣੇ ਦੋਸਤਾਂ ਲਈ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝੀ ਕਰਦੇ ਹੋਏ Alexandra Galligan ਨੇ ਲਿਖਿਆ ਕਿ ‘ਸੰਡੇ ਵਾਈਬਸ, ਚਿਲ ਕਰਦੇ ਹੋਏ ਸੈਫ਼ ਅਲੀ ਖ਼ਾਨ ਕਿਚਨ ’ਚ ਕੰਮ ਕਰਨਾ ਮੁਸ਼ਕਿਲ ਹੈ।’ ਇਸ ਦੇ ਨਾਲ ਇਕ ਹੋਰ ਤਸਵੀਰ  ਹੈ ਜਿਸ ’ਚ ਕਰੀਨਾ ਅਤੇ ਸੈਫ਼ ਆਪਣੇ ਦੋਸਤਾਂ ਨਾਲ ਡਾਇਨਿੰਗ ਟੇਬਲ ’ਤੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : 3 ਮਹੀਨੇ ਬਾਅਦ ਭਾਰਤੀ-ਹਰਸ਼ ਨੇ ਦਿਖਾਇਆ ਪੁੱਤਰ ਦਾ ਚਿਹਰਾ, ਦੇਖੋ ਕਿਊਟ ਤਸਵੀਰਾਂ

PunjabKesari

ਹਾਲ ਹੀ ’ਚ ਕਰੀਨਾ ਕਪੂਰ ਲੰਡਨ ’ਚ ਆਪਣੀ ਗਰਲਜ਼ ਗੈਂਗ ਨਾਲ ਮਸਤੀ ਕਰਦੀ ਨਜ਼ਰ ਆਈ ਸੀ। ਜਿਸ ’ਚੋਂ ਸਿਰਫ਼ ਮਲਾਇਕਾ ਹੀ ਗਾਇਬ ਸੀ। ਕਰੀਨਾ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ’ਚ ਉਹ ਅੰਮ੍ਰਿਤਾ ਅਰੋੜਾ, ਕਰਿਸ਼ਮਾ ਕਪੂਰ ਅਤੇ ਨਤਾਸ਼ਾ ਪੂਨਾਵਾਲਾ ਨਾਲ ਪੋਜ਼ ਦਿੰਦੀ ਦਿਖਾਈ ਦਿੱਤੀ ਹੈ।

PunjabKesari

ਕਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ‘ਲਾਲ ਸਿੰਘ ਚੱਢਾ’ ਬਾਕਸ ਆਫ਼ਿਸ ’ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਨਾਲ ਟੱਕਰ ਦੇਣ ਜਾ ਰਹੀ ਹੈ। ਇਸ ਤੋਂ ਇਲਾਵਾ ਕਰੀਨਾ ‘ਦਿ ਡਿਵੋਸ਼ਨ ਆਫ਼ ਸਸਪੈਕਟ ਐਕਸ’ ਨਾਲ OTT ’ਚ ਡੈਬਿਊ ਕਰ ਰਹੀ ਹੈ। 


author

Anuradha

Content Editor

Related News