ਸੈਫ ਅਲੀ ਖ਼ਾਨ ਮੁੰਬਈ ਦੇ ਹਸਪਤਾਲ ’ਚ ਦਾਖ਼ਲ, ਮੋਢੇ ਤੇ ਗੋਡੇ ਦੀ ਹੋਈ ਸਰਜਰੀ, ਸਾਹਮਣੇ ਆਈ ਹੈਲਥ ਅਪਡੇਟ

Monday, Jan 22, 2024 - 03:53 PM (IST)

ਸੈਫ ਅਲੀ ਖ਼ਾਨ ਮੁੰਬਈ ਦੇ ਹਸਪਤਾਲ ’ਚ ਦਾਖ਼ਲ, ਮੋਢੇ ਤੇ ਗੋਡੇ ਦੀ ਹੋਈ ਸਰਜਰੀ, ਸਾਹਮਣੇ ਆਈ ਹੈਲਥ ਅਪਡੇਟ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਨਵਾਬ ਸੈਫ ਅਲੀ ਖ਼ਾਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਅੱਜ ਸਵੇਰ ਤੋਂ ਹਸਪਤਾਲ ’ਚ ਦਾਖ਼ਲ ਹਨ। ਉਨ੍ਹਾਂ ਦੀ ਸਰਜਰੀ ਹੋਈ ਹੈ। ਸੈਫ ਦੀ ਪਤਨੀ ਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਵੀ ਉਨ੍ਹਾਂ ਦੇ ਨਾਲ ਹਸਪਤਾਲ ’ਚ ਮੌਜੂਦ ਹੈ। ਇਸ ਖ਼ਬਰ ਨੇ ਸੈਫ ਦੇ ਸਾਰੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਸੈਫ ਨਾਲ ਕੀ ਹੋਇਆ ਹੈ?

ਸੈਫ ਅਲੀ ਖ਼ਾਨ ਨੂੰ ਕੀ ਹੋਇਆ?
ਜਾਣਕਾਰੀ ਮੁਤਾਬਕ ਸੈਫ ਅਲੀ ਖ਼ਾਨ ਦੇ ਗੋਡੇ ਤੇ ਮੋਢੇ ’ਚ ਫਰੈਕਚਰ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਅੱਜ ਸਵੇਰੇ ਹੀ ਮੁੰਬਈ ਦੇ ਕੋਕੀਲਾਬੇਨ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ। ਸੈਫ ਨੇ ਗੋਡੇ ਦੀ ਸਰਜਰੀ ਕਰਵਾਈ ਗਈ ਹੈ। ਕਰੀਨਾ ਵੀ ਆਪਣੇ ਪਤੀ ਨਾਲ ਹਸਪਤਾਲ ’ਚ ਮੌਜੂਦ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਏ ਇਹ ਸਿਤਾਰੇ, ਅੱਜ ਇਸ ਇਤਿਹਾਸਕ ਪਲ ਦਾ ਬਣਨਗੇ ਗਵਾਹ

ਇਸ ਸਰਜਰੀ ਦੀ ਲੋੜ ਅਚਾਨਕ ਪੈਦਾ ਨਹੀਂ ਹੋਈ। ਸੂਤਰਾਂ ਮੁਤਾਬਕ ਇਹ ਕਾਫੀ ਸਮੇਂ ਤੋਂ ਪੈਂਡਿੰਗ ਸੀ ਤੇ ਅੱਜ ਕਰ ਦਿੱਤੀ ਗਈ ਹੈ। ਸਰਜਰੀ ਬਹੁਤ ਗੰਭੀਰ ਨਹੀਂ ਹੈ। ਸੈਫ ਵੀ ਹੁਣ ਠੀਕ ਹਨ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

ਸੈਫ ਪਹਿਲਾਂ ਵੀ ਸਰਜਰੀ ਕਰਵਾ ਚੁੱਕੇ ਹਨ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸੈਫ ਅਲੀ ਖ਼ਾਨ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਵੀ ਉਹ ਸ਼ੂਟਿੰਗ ਸੈੱਟ ’ਤੇ ਕਈ ਵਾਰ ਜ਼ਖ਼ਮੀ ਹੋ ਚੁੱਕੇ ਹਨ। ਸਾਲ 2016 ’ਚ ਫ਼ਿਲਮ ‘ਰੰਗੂਨ’ ਦੀ ਸ਼ੂਟਿੰਗ ਦੌਰਾਨ ਸੈਫ ਦੇ ਅੰਗੂਠੇ ’ਤੇ ਵੀ ਸੱਟ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ, ਹਾਲਾਂਕਿ ਉਹ ਸਰਜਰੀ ਵੀ ਜ਼ਿਆਦਾ ਗੰਭੀਰ ਨਹੀਂ ਸੀ।

ਸੈਫ ਲਗਾਤਾਰ ਫ਼ਿਲਮਾਂ ’ਚ ਚਮਕ ਰਹੇ ਹਨ
ਸੈਫ ਅਲੀ ਖ਼ਾਨ ਦੀ ਗੱਲ ਕਰੀਏ ਤਾਂ ਉਹ 53 ਸਾਲ ਦੀ ਉਮਰ ’ਚ ਵੀ ਫ਼ਿਲਮਾਂ ’ਚ ਆਪਣਾ ਜਲਵਾ ਬਿਖੇਰ ਰਹੇ ਹਨ। ਸੈਫ ਨੂੰ ਆਖਰੀ ਵਾਰ 2023 ਦੀ ਫ਼ਿਲਮ ‘ਆਦਿਪੁਰਸ਼’ ’ਚ ਦੇਖਿਆ ਗਿਆ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਸੈਫ ਦੇ ਕਿਰਦਾਰ ਦਾ ਵੀ ਕਾਫੀ ਮਜ਼ਾਕ ਉਡਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News