ਸਹਦੇਵ ਦੀ ਚਮਕੀ ਕਿਸਮਤ, ਰੈਪਰ ਬਾਦਸ਼ਾਹ ਨਾਲ ਰਿਲੀਜ਼ ਹੋਇਆ ‘ਬਚਪਨ ਕਾ ਪਿਆਰ’ ਗਾਣਾ

Wednesday, Aug 11, 2021 - 03:42 PM (IST)

ਸਹਦੇਵ ਦੀ ਚਮਕੀ ਕਿਸਮਤ, ਰੈਪਰ ਬਾਦਸ਼ਾਹ ਨਾਲ ਰਿਲੀਜ਼ ਹੋਇਆ ‘ਬਚਪਨ ਕਾ ਪਿਆਰ’ ਗਾਣਾ

ਮੁੰਬਈ: ‘ਬਚਪਨ ਕਾ ਪਿਆਰ’ ਗਾਣਾ ਗਾ ਕੇ ਸਹਦੇਵ ਦਿਰਦੋ ਸੋਸ਼ਲ ਮੀਡੀਆ ’ਤੇ ਬੇਹੱਦ ਚਰਚਾ ’ਚ ਹਨ। ਸਹਦੇਵ ਨੂੰ ਉਸ ਦੇ ਗਾਣੇ ਲਈ ਲੋਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ। ‘ਬਚਪਨ ਕਾ ਪਿਆਰ ਗਾਣੇ ’ਚ ਸਹਦੇਵ ਦੀ ਆਵਾਜ਼ ਤੋਂ ਪ੍ਰਭਾਵਿਤ ਹੋਏ ਮਸ਼ਹੂਰ ਗਾਇਕ ਬਾਦਸ਼ਾਹ ਨੇ ਉਸ ਬੱਚੇ ਦੇ ਨਾਲ ਗਾਣਾ ਗਾਇਆ ਹੈ ਜਿਸ ਨੂੰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।

ਬਾਦਸ਼ਾਹ ਦੇ ਨਾਲ ਸਹਦੇਵ ਦਾ ਪਹਿਲਾਂ ਆਫਿਸ਼ਿਅਲ ਸਾਂਗ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਦਾ ਟਾਈਟਲ ‘ਬਚਪਨ ਕਾ ਪਿਆਰ’ ਹੀ ਰੱਖਿਆ ਗਿਆ ਹੈ। ਇਸ ਗਾਣੇ ’ਚ ਰੈਪ ਦੇ ਨਾਲ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੀ ਲਵ ਸਟੋਰੀ ਨੂੰ ਦਰਸਾਇਆ ਗਿਆ ਹੈ।

badshah new song  bachpan ka pyaar  released with sahdev dirdo 
‘ਬਚਪਨ ਕਾ ਪਿਆਰ’ ਗਾਣੇ ’ਚ ਸਹਦੇਵ ਨੇ ਬਾਦਸ਼ਾਹ ਨਾਲ ਪਰਫਾਰਮ ਵੀ ਕੀਤਾ ਹੈ। ਦੱਸ ਦੇਈਏ ਕਿ ਇਸ ਗਾਣੇ ਨੂੰ ਬਾਦਸ਼ਾਹ ਤੋਂ ਇਲਾਵਾ ਆਸਥਾ ਗਿੱਲ ਅਤੇ ਰਿਕੋ, ਸਹਦੇਵ ਨੇ ਮਿਲ ਕੇ ਗਾਇਆ ਹੈ। ਗਾਣੇ ਦੇ ਬੋਲ ਬਾਦਸ਼ਾਹ ਨੇ ਹੀ ਲਿਖੇ ਹਨ।


author

Aarti dhillon

Content Editor

Related News