ਸ਼ਾਹੀ ਪਰਿਵਾਰ ਨਾਲ ਜੁੜੇ ਇਸ ਮਸ਼ਹੂਰ ਅਦਾਕਾਰ ਦੀ ਧੀ ਹੈ ਸਾਗਰੀਕਾ ਘਾਟਗੇ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ
Friday, Jan 08, 2021 - 04:48 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਚੱਕ ਦੇ ਇੰਡੀਆ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਾਗਰੀਕਾ ਘਾਟਗੇ 8 ਜਨਵਰੀ ਯਾਨੀਕਿ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸਾਗਰੀਕਾ ਨੈਸ਼ਨਲ ਲੈਵਲ ਦੀ ਹਾਕੀ ਪਲੇਅਰ ਵੀ ਰਹੀ ਹੈ। ਸਾਲ 2017 'ਚ ਉਨ੍ਹਾਂ ਨੇ ਭਾਰਤੀ ਕ੍ਰਿਕਟਰ ਜਹੀਰ ਖ਼ਾਨ ਨਾਲ ਵਿਆਹ ਕਰ ਲਿਆ ਸੀ।
ਸਾਗਰੀਕਾ ਦੀ ਡੈਬਿਊ ਫ਼ਿਲਮ 'ਚੱਕ ਦੇ ਇੰਡੀਆ' ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਬੈਸਟ ਸੁਪੋਰਟਿੰਗ ਅਦਾਕਾਰਾ ਦਾ ਸਕ੍ਰੀਨ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਇਨਸ ਗੋਲਡ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਹਿੰਦੀ ਦੇ ਨਾਲ-ਨਾਲ ਸਾਗਰੀਕਾ ਨੇ ਪੰਜਾਬੀ ਅਤੇ ਮਰਾਠੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
ਸਾਗਰੀਕਾ ਅਤੇ ਜਹੀਰ ਖ਼ਾਨ ਦਾ ਰਿਸ਼ਤਾ ਉਸ ਸਮੇਂ ਲੋਕਾਂ ਸਾਹਮਣੇ ਆਇਆ, ਜਦੋਂ ਦੋਹਾਂ ਨੂੰ ਇਕੱਠੇ ਯੁਵਰਾਜ ਸਿੰਘ ਅਤੇ ਹੇਜ਼ਲ ਦੀ ਰਿਸੈਪਸ਼ਨ 'ਚ ਪਹੁੰਚੇ ਸਨ। ਦੋਹਾਂ ਦੀ ਮੁਲਾਕਾਤ ਇਕ ਆਮ ਦੋਸਤ ਦੇ ਜਰੀਏ ਹੋਈ ਸੀ।
ਇਕ ਇੰਟਰਵਿਊ 'ਚ ਸਾਗਰੀਕਾ ਨੇ ਕਿਹਾ ਸੀ, 'ਮੈਂ ਅਤੇ ਜਹੀਰ ਸਾਡੇ ਦੋਸਤ ਰਿਤਿਕ ਦੇ ਜਰੀਏ ਮਿਲੇ ਸੀ। ਮੈਂ ਜਦੋਂ ਵੀ ਰਿਤਿਕ ਨਾਲ ਮਿਲ ਦੀ ਸੀ ਤਾਂ ਕਹਿੰਦੀ ਸੀ ਕਿ ਜਹੀਰ ਇਕ ਚੰਗਾ ਲੜਕਾ ਹੈ।' 24 ਅਪ੍ਰੈਲ 2017 ਨੂੰ ਸਾਗਰੀਕਾ ਨੇ ਜਹੀਰ ਖ਼ਾਨ ਨਾਲ ਵਿਆਹ ਕਰਵਾ ਲਿਆ ਸੀ। ਉਸ ਹੀ ਸਾਲ ਨਵੰਬਰ ਮਹੀਨੇ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ।
ਸਾਗਰੀਕਾ ਅਤੇ ਜਹੀਰ ਕਾਫ਼ੀ ਚੰਗੇ ਸੁਭਾਅ ਦੇ ਹਨ, ਇਸ ਲਈ ਦੋਹਾਂ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਹੈ। ਘੱਟ ਹੀ ਲੋਕ ਜਾਣਦੇ ਹਨ ਕਿ ਸਾਗਰਿਕਾ ਇਕ ਸ਼ਾਹੀ ਪਰਿਵਾਰ ਨਾਲ ਰਿਸ਼ਤਾ ਰੱਖਦੀ ਹੈ। ਉਨ੍ਹਾਂ ਦੇ ਪਿਤਾ ਵਿਜੇਂਦਰ ਘਾਟਗੇ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਹੇ ਹਨ। ਉੱਥੇ ਸਾਗਰੀਕਾ ਦੀ ਦਾਦੀ ਸੀਤਾ ਰਾਜ ਘਾਟਗੇ ਇੰਦੋਰ ਦੇ ਮਹਾਰਾਜਾ ਤੁਕੋਜੀਰਾਵ ਹੋਲਕਰ ਦੀ ਬੇਟੀ ਹੈ। ਸਾਗਰੀਕਾ ਜਦੋਂ ਪੜ੍ਹਾਈ ਕਰ ਰਹੀ ਸੀ ਉਦੋਂ ਤੋਂ ਉਨ੍ਹਾਂ ਨੂੰ ਐੱਡ ਫ਼ਿਲਮਾਂ 'ਚ ਕੰਮ ਕਰਨ ਦੇ ਆਫ਼ਰ ਆਉਣ ਲੱਗੇ ਸਨ।