ਐਵਾਰਡ ਲੈਣ ਸਟੇਜ 'ਤੇ ਜਾਂਦੀ ਅਦਾਕਾਰਾ ਮੂਧੇ ਮੂੰਹ ਡਿੱਗੀ ਸਟੇਜ 'ਤੇ, ਵੀਡੀਓ ਵਾਇਰਲ

Tuesday, Feb 28, 2023 - 11:54 AM (IST)

ਐਵਾਰਡ ਲੈਣ ਸਟੇਜ 'ਤੇ ਜਾਂਦੀ ਅਦਾਕਾਰਾ ਮੂਧੇ ਮੂੰਹ ਡਿੱਗੀ ਸਟੇਜ 'ਤੇ, ਵੀਡੀਓ ਵਾਇਰਲ

ਲਾਸ ਏਂਜਲਸ : ਲਾਸ ਏਂਜਲਸ ਵਿਚ 27 ਫਰਵਰੀ ਨੂੰ '29ਵੇਂ ਸਕ੍ਰੀਨ ਐਕਟਰਜ਼ ਗਿਲਡ ਐਵਾਰਡਸ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਅਦਾਕਾਰਾ ਜੈਸਿਕਾ ਚੈਸਟੇਨ ਨੇ ਵੀ ਇਕ ਐਵਾਰਡ ਆਪਣੇ ਨਾਂ ਕੀਤਾ ਪਰ ਇਸ ਦੌਰਾਨ ਅਦਾਕਾਰਾ ਨਾਲ ਇਕ ਹਾਦਸਾ ਵਾਪਰ ਗਿਆ, ਜਿਸ ਦੀ ਚਰਚਾ ਹੁਣ ਹਰ ਪਾਸੇ ਹੋ ਰਹੀ ਹੈ। 

ਦਰਅਸਲ ਜਦੋਂ ਅਦਾਕਾਰਾ ਜੈਸਿਕਾ ਟਰਾਫੀ ਲੈਣ ਲਈ ਸਟੇਜ 'ਤੇ ਜਾ ਰਹੀ ਸੀ ਤਾਂ ਉਸ ਨੂੰ ਠੋਕਰ ਲੱਗੀ ਤੇ ਉਹ ਸਟੇਜ 'ਤੇ ਡਿੱਗ ਪਈ। ਹਾਲਾਂਕਿ ਉਹ ਪੂਰੀ ਤਰ੍ਹਾਂ ਹੇਠਾਂ ਨਹੀਂ ਡਿੱਗੀ ਸੀ।

PunjabKesari

ਇਸ ਦੌਰਾਨ ਦਾ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ।

PunjabKesari

ਦੱਸ ਦਈਏ ਕਿ 45 ਸਾਲਾ ਜੈਸਿਕਾ ਨੇ ਈਵੈਂਟ 'ਚ 'ਲਾਲ ਰੰਗ' ਦਾ ਗਾਊਨ ਪਾਇਆ ਸੀ।

PunjabKesari

ਜੈਸਿਕਾ ਨੂੰ ਲਿਮਟਿਡ ਸੀਰੀਜ਼ ਕੈਟਾਗਰੀ 'ਚ 'ਜਾਰਜ ਐਂਡ ਟੈਮੀ' 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਮਹਿਲਾ ਅਦਾਕਾਰਾ  ਦਾ ਪੁਰਸਕਾਰ ਦਿੱਤਾ ਗਿਆ।

PunjabKesari

ਇਸੇ ਦੌਰਾਨ ਜੈਸਿਕਾ ਠੋਕਰ ਖਾ ਕੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਜੈਸਿਕਾ ਨੇ ਉੱਠੀ ਤੇ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ। ਇਸ ਦਾ ਦੋਸ਼ ਉਸ ਨੇ ਆਪਣੇ ਪਹਿਰਾਵੇ 'ਤੇ ਦੋਸ਼ ਲਗਾਇਆ। 

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News