ਰੈਂਪ ਵਾਕ ਕਰਦਿਆਂ ਅਚਾਨਕ ਨੱਚਣ ਲੱਗੀ ਰਿਤਿਕ ਰੌਸ਼ਨ ਦੀ ਗਰਲਫਰੈਂਡ ਸਬਾ ਆਜ਼ਾਦ, ਲੋਕਾਂ ਨੇ ਕੀਤਾ ਟਰੋਲ

10/12/2023 3:02:15 PM

ਮੁੰਬਈ (ਬਿਊਰੋ)– ਜਿਥੇ ਰਿਤਿਕ ਰੌਸ਼ਨ ਆਪਣੀ ਆਉਣ ਵਾਲੀ ਫ਼ਿਲਮ ‘ਫਾਈਟਰ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ, ਉਥੇ ਹੀ ਉਨ੍ਹਾਂ ਦੀ ਗਰਲਫਰੈਂਡ ਸਬਾ ਆਜ਼ਾਦ ਦੀ ਤਾਜ਼ੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰਾ ਤੇ ਗਾਇਕਾ ਦੀ ਹਾਲ ਹੀ ’ਚ ਵਾਇਰਲ ਹੋਈ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

ਦਰਅਸਲ ਹਾਲ ਹੀ ’ਚ ਇਕ ਫੈਸ਼ਨ ਸ਼ੋਅ ਦਾ ਹਿੱਸਾ ਬਣੀ ਸਬਾ ਆਜ਼ਾਦ ਨੇ ਰੈਂਪ ’ਤੇ ਵਾਕ ਕਰਦਿਆਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਦੇ ਨਾਲ ਹੀ ਲੋਕਾਂ ਨੇ ਕੁਮੈਂਟਸ ’ਚ ਕਾਫੀ ਰਿਐਕਸ਼ਨ ਦਿੱਤੇ, ਜੋ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਐਲਬਮ ਦਾ ਯੂਟਿਊਬ ’ਤੇ ਦਬਦਬਾ, 2 ਬਿਲੀਅਨ ਵਿਊਜ਼ ਕੀਤੇ ਪਾਰ

ਵੂੰਪਲਾ ਦੇ ਇੰਸਟਾਗ੍ਰਾਮ ਪੇਜ ’ਤੇ ਸ਼ੇਅਰ ਕੀਤੀ ਵੀਡੀਓ ’ਚ ਸਬਾ ਆਜ਼ਾਦ ਨੇ ਸਭ ਤੋਂ ਪਹਿਲਾਂ ਖ਼ੂਬਸੂਰਤ ਲੁੱਕ ’ਚ ਰੈਂਪ ’ਤੇ ਵਾਕ ਕੀਤੀ। ਇਸ ਤੋਂ ਬਾਅਦ ਉਹ ਮਾਈਕ ਹੱਥਾਂ ’ਚ ਲੈ ਕੇ ਨੱਚਦੀ ਹੋਈ ਵਾਪਸ ਚਲੀ ਜਾਂਦੀ ਹੈ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Voompla (@voompla)

ਤੁਹਾਨੂੰ ਦੱਸ ਦੇਈਏ ਕਿ ਸਬਾ ਆਜ਼ਾਦ ‘ਮੁਝਸੇ ਫਰੈਂਡਸ਼ਿਪ ਕਰੋਗੇ’, ‘ਦਿਲ ਕਬੱਡੀ’, ‘ਸੌਂਗਸ ਆਫ ਪੈਰਾਡਾਈਜ਼’, ‘ਨੌਟੰਕੀ ਸਾਲਾ’, ‘ਮਿਨੀਮਮ’ ਤੇ ‘ਕਾਰਵਾਂ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News