'ਸਾਥ ਨਿਭਾਣਾ ਸਾਥੀਆ' ਦੀ ਕੋਕੀਲਾਬੇਨ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

Tuesday, Jul 06, 2021 - 12:38 PM (IST)

ਮੁੰਬਈ (ਬਿਊਰੋ) - ਟੀ. ਵੀ. ਸੀਰੀਅਲ 'ਸਾਥ ਨਿਭਾਣਾ ਸਾਥੀਆ' 'ਚ ਕੋਕੀਲਾਬੇਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਰੂਪ ਪਟੇਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਚੰਗੀ ਖ਼ਬਰ ਇਹ ਹੈ ਕਿ ਉਸ ਦੀ ਸਿਹਤ ਬਹੁਤੀ ਗੰਭੀਰ ਨਹੀਂ ਹੈ। ਅਜੇ ਤੱਕ ਅਦਾਕਾਰਾ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਅੰਗਰੇਜ਼ੀ ਵੈੱਬਸਾਈਟ ਟੈਲੀ ਚੱਕਰ ਦੀ ਰਿਪੋਰਟ ਅਨੁਸਾਰ ਰੁਪਲ ਪਟੇਲ ਇਸ ਸਮੇਂ ਹਸਪਤਾਲ 'ਚ ਦਾਖ਼ਲ ਹੈ। ਉਸ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹ - ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਦੀ ਆਰਥਿਕ ਹਾਲਤ ਹੋਈ ਖ਼ਸਤਾ, ਵੇਚਣ ਲੱਗੀ ਗੱਡੀਆਂ-ਗਹਿਣੇ, ਜਾਣੋ ਕੀ ਹੈ ਵਜ੍ਹਾ

ਵੀਡੀਓ ਹੋਇਆ ਸੀ ਵਾਇਰਲ
ਰੁਪਲ ਪਟੇਲ ਸੀਰੀਅਲ 'ਸਾਥ ਨਿਭਣਾ ਸਾਥੀਆ' 'ਚ ਇਕ ਕੜਕ ਸੱਸ ਬਣੀ ਸੀ। ਕੁਝ ਮਹੀਨੇ ਪਹਿਲਾਂ ਉਸ ਦੀ ਇਕ ਵੀਡੀਓ ਵਾਇਰਲ ਹੋਇਆ ਸੀ, ਜੋ ਕਿ ਯੂਟਿਊਬਰ-ਸੰਗੀਤਕਾਰ ਯਸ਼ਰਾਜ ਮੁਖਾਤੇ ਨੇ ਰੈਪ ਸੌਂਗ ਦੀ ਤਰ੍ਹਾਂ ਰਿਐਕਟ ਕੀਤਾ ਸੀ। ਉਸ ਦਾ ਡਾਇਲਾਗ 'ਰਸੋੜੇ ਮੇਂ ਕੌਨ ਥਾ', ਇਸ ਵੀਡੀਓ ਵਿਚ ਉਸ ਦਾ ਇਸਤੇਮਾਲ ਹੋਇਆ ਸੀ, ਜੋ ਕਿ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਸੀ।

ਇਹ ਖ਼ਬਰ ਵੀ ਪੜ੍ਹ - ਆਮਿਰ ਖ਼ਾਨ ਨੇ ਤਲਾਕ ਲਈ ਪਹਿਲੀ ਪਤਨੀ ਨੂੰ ਦਿੱਤੇ ਸਨ 50 ਕਰੋੜ, ਕੀ ਹੁਣ ਕਿਰਨ ਰਾਓ ਨੂੰ ਵੀ ਦੇਣਗੇ ਗੁਜ਼ਾਰਾ ਭੱਤਾ?

'ਸਾਥ ਨਿਭਣਾ ਸਾਥੀਆ 2' ਵੀ ਆਇਆ
ਵੀਡੀਓ ਵਾਇਰਲ ਹੋਣ ਤੋਂ ਬਾਅਦ 'ਸਾਥ ਨਿਭਣਾ ਸਾਥੀਆ' ਸੀਜ਼ਨ 2 ਆਇਆ ਸੀ। ਇੱਕ ਮਹੀਨੇ ਤੱਕ ਕੰਮ ਕਰਨ ਤੋਂ ਬਾਅਦ ਰੁਪਲ ਸ਼ੋਅ ਤੋਂ ਬਾਹਰ ਹੋ ਗਈ। ਉਸ ਨੇ ਕਿਹਾ ਸੀ ਕਿ ਉਹ ਪ੍ਰਸ਼ੰਸਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਉਹ ਸੀਜ਼ਨ 2 'ਚ ਵਾਪਸ ਆਈ ਸੀ।

ਇਹ ਖ਼ਬਰ ਵੀ ਪੜ੍ਹ - ਜਦੋਂ ਇਸ ਵਿਗਿਆਪਨ ਨੂੰ ਲੈ ਕੇ ਰਣਵੀਰ ਦੇ ਪਿਤਾ ਨੇ ਆਖੀ ਸੀ ਇਹ ਗੱਲ

ਮਸ਼ਹੂਰ ਅਦਾਕਾਰਾ
ਰੁਪਲ ਪਟੇਲ ਟੀ. ਵੀ. ਦਾ ਇੱਕ ਮਸ਼ਹੂਰ ਚਿਹਰਾ ਹੈ। ਉਸ ਨੇ ਸੀਰੀਅਲ 'ਸ਼ਗਨ', 'ਮਨਮੋਹਨੀ', 'ਯੇ ਰਿਸ਼ਤੇ ਹੈਂ ਪਿਆਰ ਕੇ' ਅਤੇ 'ਜਾਨੇਂ ਕਿਆ ਬਾਤ ਹੂਈ' 'ਚ ਵੀ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News