ਸਿੱਧੂ ਮੂਸੇ ਵਾਲਾ ਦੇ ਹੱਕ ’ਚ ਖੜ੍ਹੀ ਰੁਪਿੰਦਰ ਹਾਂਡਾ, ਬੱਬੂ ਮਾਨ ਦੇ ਫੈਨਜ਼ ਨੂੰ ਦਿੱਤਾ ਠੋਕਵਾਂ ਜਵਾਬ

Tuesday, Aug 25, 2020 - 05:23 PM (IST)

ਸਿੱਧੂ ਮੂਸੇ ਵਾਲਾ ਦੇ ਹੱਕ ’ਚ ਖੜ੍ਹੀ ਰੁਪਿੰਦਰ ਹਾਂਡਾ, ਬੱਬੂ ਮਾਨ ਦੇ ਫੈਨਜ਼ ਨੂੰ ਦਿੱਤਾ ਠੋਕਵਾਂ ਜਵਾਬ

ਜਲੰਧਰ (ਵੈੱਬ ਡੈਸਕ) - ਇਨ੍ਹੀਂ ਦਿਨੀਂ ਪੰਜਾਬੀ ਗਾਇਕ ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਪੂਰਾ ਭਖਿਆ ਹੋਇਆ ਹੈ। ਸਿੱਧੂ ਮੂਸੇ ਵਾਲਾ ਦੇ ਹਾਲ ਹੀ ’ਚ ਕੀਤੇ ਇੱਕ ਇੰਸਟਾਗ੍ਰਾਮ ਲਾਈਵ ਤੋਂ ਬਾਅਦ ਇੰਡਸਟਰੀ ਵੀ ਦੋ ਹਿੱਸਿਆਂ ’ਚ ਵੰਡੀ ਗਈ ਹੈ। ਕੁਝ ਲੋਕ ਬੱਬੂ ਮਾਨ ਦੇ ਹੱਕ ’ਚ ਆ ਰਹੇ ਹਨ ਤਾਂ ਕੁਝ ਲੋਕ ਸਿੱਧੂ ਮੂਸੇ ਵਾਲਾ ਦੇ। ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਨੂੰ ਪਿਛਲੇ ਕੁਝ ਦਿਨਾਂ ’ਚ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ’ਚ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਭੜਕਦੇ ਨਜ਼ਰ ਆ ਰਹੇ ਹਨ।
PunjabKesari
ਹੁਣ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਆ ਗਈ ਹੈ। ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਇੱਕ ਪੋਸਟ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਹੈ, ਜਿਸ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘ਗੱਲ ਜ਼ਮੀਰ ਤੇ ਸੱਚ ਦੇ ਨਾਲ ਖੜ੍ਹਨ ਦੀ ਹੈ ਤੇ ਮੈਂ ਹਮੇਸਾ ਸੱਚ ਦੇ ਹੱਕ ’ਚ ਖੜ੍ਹੀ ਤੇ ਸਟੈਂਡ ਵੀ ਲਿਆ। ਜੇ ਕੋਈ ਇੱਜ਼ਤ ਦਿੰਦਾ ਤੇ ਦੁੱਗਣੀ ਕਰਕੇ ਮੋੜਦੇ ਆ ਤੇ ਜੇ ਕੋਈ ਤਿੜ-ਫਿੜ ਕਰਦਾ ਮੂੰਹ ’ਤੇ ਬੋਲਦੇ ਹਾਂ। 3 ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਅੱਜ ਉਹ ਸਭ ਕੁਝ ਫਿਰ ਤਾਜ਼ਾ ਹੋ ਗਿਆ ਪਰ ਕਿਸੇ ਹੋਰ ਆਰਟਿਸਟ ਨਾਲ। ਉਸ ਵੇਲੇ ਮੇਰੇ ਹੱਕ ’ਚ ਇਕ ਵੀ ਆਰਟਿਸਟ ਦੀ ਆਵਾਜ਼ ਨਹੀਂ ਉੱਠੀ ਸੀ, ਜੇ ਅੱਜ ਵੀ ਚੁੱਪ ਰਹੇ ਤਾਂ ਕੱਲ ਨੂੰ ਇਹ ਕਿਸੇ ਹੋਰ ਆਰਟਿਸਟ ਨਾਲ ਵੀ ਹੋ ਸਕਦਾ ਪਰ ਬੋਲਣ ਦਾ ਜਿਗਰਾ ਸਭ ਕਰ ਨਹੀਂ ਪਾਉਂਦੇ। Now Its High Time Raise Your Voice Against Social Abusing And Threating।’

ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਦੀ ਵੀ ਬੱਬੂ ਮਾਨ ਨਾਲ ਪੁਰਾਣੀ ਕੰਟਰੋਵਰਸੀ ਰਹੀ ਹੈ। ਇਹ ਕੰਟਰੋਵਰਸੀ ਉਦੋਂ ਸਾਹਮਣੇ ਆਈ, ਜਦੋਂ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਲੋਂ ਰੁਪਿੰਦਰ ਹਾਂਡਾ ਨੂੰ ਸ਼ੋਅਜ਼ ਦੌਰਾਨ ਬੱਬੂ ਮਾਨ ਦਾ ਗੀਤ ਗਾਉਣ ਲਈ ਕਿਹਾ ਗਿਆ। ਇੱਕ ਸ਼ੋਅ ’ਚ ਰੁਪਿੰਦਰ ਹਾਂਡਾ ਨਾਲ ਅਜਿਹਾ ਨਹੀਂ ਹੋਇਆ, ਸਗੋਂ ਕਈ ਸ਼ੋਅਜ਼ ’ਚ ਉਸ ਕੋਲੋਂ ਇਹੀ ਡਿਮਾਂਡ ਆਉਂਦੀ ਰਹੀ। ਜਦੋਂ ਰੁਪਿੰਦਰ ਹਾਂਡਾ ਵਲੋਂ ਸ਼ੋਅ ਦੌਰਾਨ ਬੱਬੂ ਮਾਨ ਦੇ ਗੀਤ ਗਾਉਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਸ ਨੂੰ ਕੁਝ ਲੋਕਾਂ ਵਲੋਂ ਤੰਗ-ਪ੍ਰੇਸ਼ਾਨ ਵੀ ਕੀਤਾ ਗਿਆ। ਹਾਲਾਂਕਿ ਸਮਾਂ ਬੀਤਣ ਦੇ ਨਾਲ ਇਹ ਵਿਵਾਦ ਰੁਕ ਗਿਆ ਪਰ ਅੱਜ ਵੀ ਕਈ ਵਾਰ ਰੁਪਿੰਦਰ ਹਾਂਡਾ ਤੇ ਬੱਬੂ ਮਾਨ ਦਾ ਕੁਮੈਂਟਸ ’ਚ ਜ਼ਿਕਰ ਹੁੰਦਾ ਰਹਿੰਦਾ ਹੈ। ਤੁਸੀਂ ਇਨ੍ਹਾਂ ਦੀ ਕੰਟਰੋਵਰਸੀ ਬਾਰੇ ਕੀ ਸੋਚਦੇ ਹੋ, ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News