ਅਜੇ ਦੇਵਗਨ-ਅਮਿਤਾਭ ਬੱਚਨ ਦੀ ਫ਼ਿਲਮ ‘ਰਨਵੇ 34’ ਦਾ ਟੀਜ਼ਰ ਰਿਲੀਜ਼ (ਵੀਡੀਓ)

03/12/2022 6:47:42 PM

ਮੁੰਬਈ (ਬਿਊਰੋ)– ਅਜੇ ਦੇਵਗਨ ਦੀ ਫ਼ਿਲਮ ‘ਰਨਵੇ 34’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਦੇ ਨਾਲ ਫ਼ਿਲਮ ਤੋਂ ਅਜੇ ਦੇਵਗਨ ਦੇ ਨਾਲ-ਨਾਲ ਰਕੁਲ ਪ੍ਰੀਤ ਸਿੰਘ ਤੇ ਅਮਿਤਾਭ ਬੱਚਨ ਦੇ ਲੁੱਕਸ ਵੀ ਸਾਹਮਣੇ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਫ਼ਿਲਮ ਦੇ ਟੀਜ਼ਰ ’ਚ ਸਾਰੇ ਪਾਇਲਟ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ। ਇਸ ਥ੍ਰਿਲਰ ਡਰਾਮਾ ਫ਼ਿਲਮ ਦੇ ਪਹਿਲੇ ਲੁੱਕ ਤੋਂ ਸਾਫ ਹੈ ਕਿ ਇਹ ਜ਼ਬਰਦਸਤ ਹੋਣ ਵਾਲੀ ਹੈ। ਅਜੇ ਦੇਵਗਨ ਨੇ ਫ਼ਿਲਮ ‘ਰਨਵੇ 34’ ਦੇ ਟੀਜ਼ਰ ਨੂੰ ਸੋਸ਼ਲ ਮੀਡੀਆ ’ਤੇ ਰਿਲੀਜ਼ ਕੀਤਾ ਹੈ।

ਇਸ ਟੀਜ਼ਰ ’ਚ ਅਜੇ ਦੇਵਗਨ ਕਹਿੰਦੇ ਹਨ, ‘ਹਰ ਹਾਦਸੇ ਦੇ ਦੋ ਪਹਿਲੂ ਹੁੰਦੇ ਹਨ। ਕੀ ਹੋਇਆ ਤੇ ਕਿਵੇਂ? ਇਸ ਕੀ ਤੇ ਕਿਵੇਂ ਵਿਚਾਲੇ ਜੋ ਦਾਇਰਾ ਹੈ, ਸੱਚ ਉਥੇ ਲੁਕਿਆ ਹੁੰਦਾ ਹੈ।’

ਇਸ ਟੀਜ਼ਰ ’ਚ ਅਜੇ ਤੇ ਰਕੁਲ ਪ੍ਰੀਤ ਸਿੰਘ ਪਾਇਲਟ ਦੇ ਰੂਪ ’ਚ ਬੈਠੇ ਹਨ। ਇਕ ਹੋਰ ਟੀਜ਼ਰ ’ਚ ਅਮਿਤਾਭ ਬੱਚਨ ਨੂੰ ਸੁਣਿਆ ਜਾ ਸਕਦਾ ਹੈ। ਉਹ ਕਹਿੰਦੇ ਹਨ, ‘ਜੇਕਰ ਮਗਰ ਸ਼ਾਇਦ ਪਰ, ਆਪਣੇ 150 ਯਾਤਰੀਆਂ ਦੀ ਸਲਾਮਤੀ ਇਨ੍ਹਾਂ ਚਾਰ ਸ਼ਬਦਾਂ ’ਤੇ ਛੱਡ ਦਿੱਤੀ।’ ਇਸ ਤੋਂ ਬਾਅਦ ਅਮਿਤਾਭ ਕਾਫੀ ਕੂਲ ਲੁੱਕ ’ਚ ਬੈਠੇ ਦਿਖਦੇ ਹਨ। ਇਹ ਫ਼ਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News