ਬਾਡੀ ਸ਼ੇਮਿੰਗ ’ਤੇ ਰੁਬੀਨਾ ਦਿਲੈਕ ਨੇ ਟਰੋਲਰਜ਼ ਨੂੰ ਦਿੱਤਾ ਠੋਕਵਾਂ ਜਵਾਬ

11/24/2021 2:51:01 PM

ਮੁੰਬਈ (ਬਿਊਰੋ)– ‘ਸ਼ਕਤੀ : ਅਸਤਿਤਵ ਕਾ ਅਹਿਸਾਸ ਕੀ’ ਟੀ. ਵੀ. ਸ਼ੋਅ ਤੇ ‘ਬਿੱਗ ਬੌਸ 14’ ਦੀ ਜੇਤੂ ਅਦਾਕਾਰਾ ਰੁਬੀਨਾ ਦਿਲੈਕ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਰੁਬੀਨਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਤੇ ਸੀਜ਼ਲਿੰਗ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਰੁਬੀਨਾ ਵੀ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀ ਹੈ।

ਹਾਲਾਂਕਿ ਤਾਲਾਬੰਦੀ ’ਚ ਰੁਬੀਨਾ ਦਾ ਭਾਰ ਕਾਫੀ ਵੱਧ ਗਿਆ ਹੈ। ਉਸ ਦਾ ਇਹ ਵਧਿਆ ਕਾਰਨ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਿਹਾ, ਜਿਸ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਖੂਬ ਟਰੋਲ ਹੋ ਰਹੀ ਹੈ। ਇਸ ਦੇ ਨਾਲ ਹੀ ਰੁਬੀਨਾ ਨੇ ਸੋਸ਼ਲ ਮੀਡੀਆ ’ਤੇ ਟਰੋਲਜ਼ ਨੂੰ ਕਰਾਰਾ ਜਵਾਬ ਦਿੱਤਾ ਹੈ। ਰੁਬੀਨਾ ਨੇ ਨੋਟ ਸਾਂਝਾ ਕਰਕੇ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਉਂ ਗੁਰਮੀਤ ਬਾਵਾ ਕਰਕੇ ਪੰਜਾਬੀ ਕਲਾਕਾਰਾਂ ’ਤੇ ਭੜਕੀ ਸਤਿੰਦਰ ਸੱਤੀ, ਦੇਖੋ ਵਾਇਰਲ ਵੀਡੀਓ

ਰੁਬੀਨਾ ਦਿਲੈਕ ਨੇ ਟਵਿਟਰ ’ਤੇ ਇਕ ਲੰਬਾ ਨੋਟ ਸਾਂਝਾ ਕੀਤਾ ਹੈ। ਇਸ ਨੋਟ ’ਚ ਉਹ ਲਿਖਦੀ ਹੈ, ‘ਮੇਰੇ ਪਿਆਰੇ ਸ਼ੁਭਚਿੰਤਕ, ਮੈਂ ਲੰਬੇ ਸਮੇਂ ਤੋਂ ਇਹ ਦੇਖ ਰਹੀ ਹਾਂ ਕਿ ਮੇਰਾ ਵਧਿਆ ਹੋਇਆ ਭਾਰ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ। ਤੁਸੀਂ ਲੋਕ ਮੈਨੂੰ ਲਗਾਤਾਰ ਨਫ਼ਰਤ ਭਰੇ ਸੰਦੇਸ਼ ਤੇ ਮੇਲ ਭੇਜ ਰਹੇ ਹੋ। ਜੇਕਰ ਮੇਰੇ ਕੋਲ PR ਨਹੀਂ ਹੈ ਤਾਂ ਕੀ ਤੁਸੀਂ ਮੇਰੀ ਸਮਰੱਥਾ ਨੂੰ ਨਹੀਂ ਦੇਖ ਰਹੇ ਹੋ। ਤੁਸੀਂ ਮੈਨੂੰ ਮੇਰੇ ਪ੍ਰਸ਼ੰਸਕ ਨਾ ਬਣਨ ਦੀ ਧਮਕੀ ਦੇ ਰਹੇ ਹੋ ਕਿਉਂਕਿ ਮੈਂ ਮੋਟੀ ਹੋ ਰਹੀ ਹਾਂ, ਚੰਗੇ ਕੱਪੜੇ ਨਹੀਂ ਪਹਿਨ ਰਹੀ ਤੇ ਵੱਡੇ ਪ੍ਰਾਜੈਕਟਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਨਹੀਂ ਕਰ ਰਿਹਾ ਹਾਂ।’

ਤੁਹਾਨੂੰ ਦੱਸ ਦੇਈਏ ਕਿ ਸਤੰਬਰ ’ਚ ਰੁਬੀਨਾ ਨੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਕੋਰੋਨਾ ਤੋਂ ਠੀਕ ਹੋਣ ਦੌਰਾਨ ਉਸ ਦਾ ਭਾਰ ਕਰੀਬ 7 ਕਿਲੋ ਵੱਧ ਗਿਆ ਹੈ। ਰੁਬੀਨਾ ਵਧੇ ਹੋਏ ਭਾਰ ਕਾਰਨ ਖ਼ੁਦ ਨੂੰ ਕਾਫੀ ਅਸਹਿਜ ਮਹਿਸੂਸ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਆਤਮ ਵਿਸ਼ਵਾਸ ਵੀ ਕਾਫੀ ਘੱਟ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News