ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਫ਼ਿਲਮ ਨੇ ਯੂ. ਐੱਸ. ਏ. ’ਚ ਬਣਾਇਆ ਰਿਕਾਰਡ

03/25/2022 4:12:46 PM

ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਨੇ ਰਿਲੀਜ਼ ਦੇ ਨਾਲ ਹੀ ਧੂਮ ਮਚਾ ਦਿੱਤੀ ਹੈ। ਇਸ ਫ਼ਿਲਮ ਨੂੰ ਦੇਖਣ ਦਾ ਇੰਤਜ਼ਾਰ ਪ੍ਰਸ਼ੰਸਕ ਲੰਮੇ ਸਮੇਂ ਤੋਂ ਕਰ ਰਹੇ ਸਨ। ਹੁਣ ਜਦੋਂ ਇਹ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ ਤਾਂ ਅਲੱਗ ਹੀ ਉਤਸ਼ਾਹ ਦਰਸ਼ਕਾਂ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ।

‘ਆਰ. ਆਰ. ਆਰ.’ ਦਾ ਜਾਦੂ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਛਾਇਆ ਹੋਇਆ ਹੈ। ਲੋਕ ਇਸ ਫ਼ਿਲਮ ਦੇ ਇੰਨੇ ਦੀਵਾਨੇ ਹਨ ਕਿ ਰਿਲੀਜ਼ ਦੇ ਕੁਝ ਘੰਟਿਆਂ ਅੰਦਰ ਹੀ ਯੂ. ਐੱਸ. ਏ. ’ਚ ‘ਆਰ. ਆਰ. ਆਰ.’ ਨੇ 22 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’

ਆਪਣੀ ਰਿਲੀਜ਼ ਦੇ ਕੁਝ ਘੰਟਿਆਂ ’ਚ ਹੀ ‘ਆਰ. ਆਰ. ਆਰ.’ ਨੇ ਇਤਿਹਾਸ ਰਚਨਾ ਤੇ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। 300 ਕਰੋੜ ਤੋਂ ਵੱਧ ਦੇ ਬਜਟ ’ਚ ਬਣੀ ਇਸ ਫ਼ਿਲਮ ਦੇ ਯੂ. ਐੱਸ. ਏ. ਪ੍ਰੀਮੀਅਰ ਸ਼ੋਅਜ਼ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਰਹੀ ਹੈ। ਅਜਿਹੇ ’ਚ ਖ਼ਬਰਾਂ ਹੈ ਕਿ ਯੂ. ਐੱਸ. ਏ. ਦੇ ਪ੍ਰੀਮੀਅਰ ਸ਼ੋਅਜ਼ ਤੋਂ ਹੀ ‘ਆਰ. ਆਰ. ਆਰ.’ ਨੇ 3 ਮਿਲੀਅਨ ਡਾਲਰਸ ਯਾਨੀ ਲਗਭਗ 22 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਯੂ. ਐੱਸ. ਬਾਕਸ ਆਫਿਸ ’ਤੇ ਸਿਰਫ ਪ੍ਰੀਮੀਅਰ ’ਤੇ ਇੰਨੀ ਵੱਡੀ ਕਮਾਈ ਕਰਨ ਵਾਲੀ ‘ਆਰ. ਆਰ. ਆਰ.’ ਪਹਿਲੀ ਭਾਰਤੀ ਫ਼ਿਲਮ ਬਣ ਗਈ ਹੈ।

ਰਫਤਾਰ ਕ੍ਰਿਏਸ਼ਨਜ਼ ਨੇ ਆਪਣੇ ਟਵਿਟਰ ਹੈਂਡਲ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ‘ਆਰ. ਆਰ. ਆਰ.’ ਫ਼ਿਲਮ ਦਾ ਯੂ. ਐੱਸ. ਏ. ਪ੍ਰੀਮੀਅਰ। 981 ਲੋਕੇਸ਼ਨਜ਼ ’ਤੇ ਸ਼ਾਮ 7:45 ਤਕ 3,000,127 ਡਾਲਰਸ ਦੀ ਕਮਾਈ ਹੋ ਗਈ। ਆਪਣੇ ਪ੍ਰੀਮਅਰ ’ਤੇ 3 ਮਿਲੀਅਨ ਡਾਲਰਸ ਕਮਾਉਣ ਵਾਲੀ ਇਹ ਪਹਿਲੀ ਭਾਰਤੀ ਫ਼ਿਲਮ ਬਣ ਗਈ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News