‘ਆਰ. ਆਰ. ਆਰ.’ ਬਣੀ ਸਟੈਚੂ ਆਫ ਯੂਨਿਟੀ ਜਾ ਕੇ ਪ੍ਰਮੋਸ਼ਨ ਕਰਨ ਵਾਲੀ ਪਹਿਲੀ ਫ਼ਿਲਮ
Monday, Mar 21, 2022 - 04:56 PM (IST)
ਮੁੰਬਈ (ਬਿਊਰੋ)– ਭਾਰਤ ਦੇ ਮੰਨੇ-ਪ੍ਰਮੰਨੇ ਫ਼ਿਲਮ ਮੇਕਰ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਦੀ ਰਿਲੀਜ਼ ’ਚ ਹੁਣ ਬਸ ਕੁਝ ਹੀ ਦਿਨ ਬਾਕੀ ਹਨ। ਅਜਿਹੇ ’ਚ ਮੈਗਨਮ ਓਪਸ ਦੇ ਮੇਕਰਜ਼ ਨੇ ਫ਼ਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਲਈ ਮਲਟੀ-ਸਿਟੀ ਟੂਰ ਦੀ ਯੋਜਨਾ ਬਣਾਈ ਸੀ।
ਇਹ ਖ਼ਬਰ ਵੀ ਪੜ੍ਹੋ : ਮਾਂ ਬਣਨ ਵਾਲੀ ਹੈ ਸੋਨਮ ਕਪੂਰ, ਪਤੀ ਨਾਲ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਸਫਰ ’ਤੇ ਨਿਕਲੀ ਫ਼ਿਲਮ ਦੀ ਪੈਨ ਇੰਡੀਆ ਕਾਸਟ, ਜਿਸ ’ਚ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨਾਲ ਅਦਾਕਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਨੇ ਬੈਂਗਲੁਰੂ, ਹੈਦਰਾਬਾਦ ਤੇ ਦੁਬਈ ਤੋਂ ਬਾਅਦ ਹੁਣ ਬੜੋਦਰਾ ’ਚ ਸਰਦਾਰ ਪਟੇਲ ਸਟੈਚੂ ਆਫ ਯੂਨਿਟੀ ਦਾ ਦੌਰਾ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਾਲ ਹੀ ‘ਆਰ. ਆਰ. ਆਰ.’ ਭਾਰਤ ਦੇ ਇਤਿਹਾਸਕ ਸਮਾਰਕ ਦਾ ਦੌਰਾ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ।
ਦੱਸ ਦੇਈਏ ਕਿ ਫ਼ਿਲਮ ਦੀ ਟੀਮ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਈ ਸੀ। ਇਥੇ ਰਾਜਾਮੌਲੀ ਨੇ ਕਿਹਾ ਕਿ ਉਹ ਗੁਰੂਘਰ ’ਚ ਦੂਜੀ ਵਾਰ ਆਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ‘ਬਾਹੂਬਲੀ’ ਵਾਂਗ ਲੋਕ ਇਸ ਫ਼ਿਲਮ ਨੂੰ ਵੀ ਖ਼ੂਬ ਪਿਆਰ ਦੇਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।