‘ਆਰ. ਆਰ. ਆਰ.’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਭਾਰਤ ’ਚ ਕੀਤੀ 156 ਕਰੋੜ ਦੀ ਕਮਾਈ

Saturday, Mar 26, 2022 - 02:40 PM (IST)

ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਜੂਨੀਅਰ ਐੱਨ. ਜੀ. ਆਰ. ਤੇ ਰਾਮ ਚਰਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ’ਚ ਆਲੀਆ ਭੱਟ ਤੇ ਅਜੇ ਦੇਵਗਨ ਦੀ ਵੀ ਛੋਟੀ ਪਰ ਖ਼ਾਸ ਭੂਮਿਕਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

ਇਸ ਫ਼ਿਲਮ ਦੀ ਕਮਾਈ ਨੂੰ ਲੈ ਕੇ ਚਰਚਾ ਰਿਲੀਜ਼ ਤੋਂ ਪਹਿਲਾਂ ਦੀ ਹੀ ਚੱਲ ਰਹੀ ਸੀ। ਹੁਣ ਜਦੋਂ ਇਹ ਫ਼ਿਲਮ ਰਿਲੀਜ਼ ਹੋ ਚੁੱਕੀ ਹੈ ਤਾਂ ਇਸ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਫ਼ਿਲਮ ਦੀ ਕਮਾਈ ਨਾਲ ਜੁੜੀ ਜਾਣਕਾਰੀ ਟਵਿਟਰ ’ਤੇ ਸਾਂਝੀ ਕੀਤੀ ਹੈ।

ਤਰਣ ਆਦਰਸ਼ ਨੇ ਟਵੀਟ ਕਰਦਿਆਂ ਦੱਸਿਆ ਕਿ ਫ਼ਿਲਮ ਨੇ ਭਾਰਤ ’ਚ ਪਹਿਲੇ ਦਿਨ 156 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਦੀ ਨੈੱਟ ਨਹੀਂ, ਸਗੋਂ ਗ੍ਰਾਸ ਬਾਕਸ ਆਫਿਸ ਕਲੈਕਸ਼ਨ ਹੈ। ਫ਼ਿਲਮ ਨੇ ਆਂਧਰ ਪ੍ਰਦੇਸ਼ ’ਚ 75 ਕਰੋੜ, ਨਿਜ਼ਾਮ ’ਚ 27.5 ਕਰੋੜ, ਕਰਨਾਟਕ ’ਚ 14.5 ਕਰੋੜ, ਤਾਮਿਲਨਾਡੂ ’ਚ 10 ਕਰੋੜ, ਕੇਰਲਾ ’ਚ 4 ਕਰੋੜ ਤੇ ਨੌਰਥ ਇੰਡੀਆ ’ਚ 25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਉਥੇ ਯੂ. ਐੱਸ. ’ਚ ਫ਼ਿਲਮ ਨੇ 42 ਕਰੋੜ ਤੇ ਬਾਕੀ ਦੇਸ਼ਾਂ ’ਚ 25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਵਰਲਡਵਾਈਡ ਗ੍ਰਾਸ ਬਾਕਸ ਆਫਿਸ ਕਲੈਕਸ਼ਨ 223 ਕਰੋੜ ਰੁਪਏ ਬਣਦੀ ਹੈ।

ਦੱਸ ਦੇਈਏ ਕਿ ਤਰਣ ਆਦਰਸ਼ ਨੇ ਇਕ ਹੋਰ ਟਵੀਟ ਸਾਂਝਾ ਕੀਤਾ ਹੈ, ਜਿਸ ’ਚ ਉਹ ਲਿਖਦੇ ਹਨ ਕਿ ਫ਼ਿਲਮ ‘ਆਰ. ਆਰ. ਆਰ.’ ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਨੰਬਰ 1 ਫ਼ਿਲਮ ਬਣ ਗਈ ਹੈ, ਜਿਸ ਨੇ ‘ਬਾਹੂਬਲੀ 2’ ਦਾ ਰਿਕਾਰਡ ਤੋੜ ਦਿੱਤਾ ਹੈ।

ਦੱਸ ਦੇਈਏ ਕਿ ਐੱਸ. ਐੱਸ. ਰਾਜਾਮੌਲੀ ਵਲੋਂ ‘ਆਰ. ਆਰ. ਆਰ.’ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਉਨ੍ਹਾਂ ਵਲੋਂ ਹੀ ਕੀਤਾ ਗਿਆ ਹੈ। ‘ਆਰ. ਆਰ. ਆਰ.’ ਤੋਂ ਪਹਿਲਾਂ ਐੱਸ. ਐੱਸ. ਰਾਜਾਮੌਲੀ ‘ਬਾਹੂਬਲੀ 1’ ਤੇ ‘ਬਾਹੂਬਲੀ 2’ ਫ਼ਿਲਮਾਂ ਨਾਲ ਵੀ ਬਾਕਸ ਆਫਿਸ ’ਤੇ ਰਿਕਾਰਡ ਤੋੜ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News