ਕਾਨਸ 2022 ਦੇ ਆਖ਼ਰੀ ਦਿਨ ਬਾਲੀਵੁੱਡ ‘ਮਸਤਾਨੀ’ ਦਾ ਦੇਖੋ ਸ਼ਾਹੀ ਅੰਦਾਜ਼
Sunday, May 29, 2022 - 11:15 AM (IST)
ਮੁੰਬਈ: ਫ਼ਰਾਂਸ ’ਚ ਚੱਲ ਰਹੇ 75ਵੇਂ ਕਾਨਸ ਫ਼ਿਲਮ ਫ਼ੈਸਟੀਵਲ ’ਚ ਬਾਲੀਵੁੱਡ ਦੀ ‘ਮਸਤਾਨੀ’ ਦੀਪਿਕਾ ਪਾਦੁਕੋਣ ਦਾ ਜਲਵਾ ਬਰਕਰਾਰ ਹੈ। ਦੀਪਿਕਾ ਪਾਦੁਕੋਣ ਇੱਥੇ ਜਿਊਰੀ ਮੈਂਮਰ ਦੇ ਤੌਰ ’ਤੇ ਸ਼ਾਮਲ ਹੋਈ ਸੀ। ਅਜਿਹੇ ’ਚ ਦੀਪਿਕਾ ਹਰ ਦਿਨ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ।
ਇਹ ਵੀ ਪੜ੍ਹੋ: ਬਾਕਸ ਆਫ਼ਿਸ ’ਤੇ ਕਾਰਤਿਕ ਦੀ ‘ਭੂਲ ਭੁਲਾਈਆ 2’ ਨੇ 8 ਦਿਨਾਂ ’ਚ ਕਮਾਏ 98 ਕਰੋੜ ਰੁਪਏ
17 ਮਈ ਤੋਂ ਸ਼ੁਰੂ ਹੋਏ ਇਸ ਫ਼ਿਲਮ ਫ਼ੈਸਟੀਵਲ ਦਾ 28 ਮਈ ਨੂੰ ਆਖ਼ਰੀ ਦਿਨ ਸੀ। ਹੁਣ ਕਾਨਸ ਫ਼ਿਲਮ ਫ਼ੈਸਟੀਵਸ ’ਚ ਦੀਪਿਕਾ ਦੇ ਟ੍ਰੇਡੀਸ਼ਨਲ ਤੋਂ ਲੈ ਕੇ ਵੈਸਟਰਨ ਅਤੇ ਇੰਡੋ ਵੈਸਟਰਨ ਤੱਕ ਹਰ ਤਰ੍ਹਾਂ ਦੀ ਲੁੱਕ ’ਚ ਸਾਹਮਣੇ ਆ ਚੁੱਕੀ ਹੈ।
ਦੀਪਿਕਾ ਦੀ ਜਿੱਥੇ ਕਈਆਂ ਵੱਲੋਂ ਤਾਰੀਫ਼ ਹੋਈ ਹੈ ਉੱਥੇ ਹੀ ਉਸ ਨੂੰ ਕਈਆਂ ਤੋਂ ਟ੍ਰੋਲ ਵੀ ਹੋਣਾ ਪਿਆ। ਕਾਨਸ ਫ਼ਿਲਮ ਫ਼ੈਸਟੀਵਸ ਦੇ ਆਖ਼ਰੀ ਦਿਨ ਦੀਪਿਕਾ ਨੇ ਆਪਣੀ ਸਾੜੀ ਲੁੱਕ ਦਿਖਾਈ। ਇਸ ਦੌਰਾਨ ਉਸ ਨੇ ਆਪਣੇ ਇੰਸਟਾ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਸ ਦਾ ਅੰਦਾਜ਼ ਰਾਣੀਆਂ ਵਰਗਾ ਨਜ਼ਰ ਆ ਰਿਹਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਨੇ ਸਫ਼ੇਦ ਰੰਗ ਦੀ ਰਫ਼ਲ ਸਾੜੀ ਪਾਈ ਹੈ। ਜਿਸ ’ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਦੀਪਿਕਾ ਨੇ ਇਸ ਸਾੜੀ ਨੂੰ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ -ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਸੀ।ਦੀਪਿਕਾ ਨੇ ਹੈਵੀ ਪਰਲ ਨੇਕਪੀਸ ਨਾਲ ਲੁੱਕ ਨੂੰ ਰੋਇਲ ਟੱਚ ਦਿੱਤਾ ਹੈ। ਇਸ ਹਾਰ ਨੂੰ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਹੈ।
ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਨੂੰ ਆਈ ਨਾਨੀ ਦੀ ਯਾਦ, ਸੋਸ਼ਲ ਮੀਡੀਆ ’ਤੇ ਕੀਤੀ ਤਸਵੀਰ ਸਾਂਝੀ
ਅਦਾਕਾਰਾ ਨੇ ਆਪਣੀ ਲੁੱਕ ਨੂੰ ਬਿਰਧੀਚੰਦ ਘਨਸ਼ਿਆਮਦਾਸ ਦੇ ਡਾਈਮੰਡ ਈਅਰਿੰਗ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਦੀਪਿਕਾ ਪਾਦੁਕੋਣ ਨੇ ਆਪਣੇ ਵਾਲਾਂ ਬਨ ਕੀਤਾ ਹੈ। ਅਦਾਕਾਰਾ ਨੇ ਬਹੁਤ ਹਲਕਾ ਮੇਕਅੱਪ ਕੀਤਾ ਸੀ ਜੋ ਉਸ ਦੀ ਪਰਫ਼ੈਕਟ ਖੂਬਸੂਰਤੀ ਨੂੰ ਦਰਸਾਉਂਦਾ ਸੀ।
ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਕਾਨਸ ਦੇ 75ਵੇਂ ’ਚ 8 ਮੈਂਬਰਾਂ ਵਾਲੀ ਜਿਊਰੀ ਮੈਂਬਰ ਰਹੀ ਹੈ। ਅਦਾਕਾਰਾ ਨੇ ਕਾਨਸ ’ਚ ਭਾਰਤ ਨੂੰ ਰਿਪ੍ਰੇਜੈਂਟ ਕੀਤਾ ਹੈ।