ਪਤਨੀ ਦੇ ਬਰਥਡੇਅ ''ਤੇ ਰੋਮਾਂਟਿਕ ਹੋਏ ਰੋਨਿਤ ਰਾਏ, ਲਿਪਲਾਕ ਕਰਦੇ ਹੋਏ ਤਸਵੀਰਾਂ ਆਈਆਂ ਸਾਹਮਣੇ
Friday, Nov 12, 2021 - 11:23 AM (IST)
ਮੁੰਬਈ- ਛੋਟੇ ਅਤੇ ਵੱਡੇ ਪਰਦੇ 'ਤੇ ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਅਦਾਕਾਰ ਰੋਨਿਤ ਰਾਏ ਨੇ 11 ਨਵੰਬਰ ਨੂੰ ਪਤਨੀ ਨੀਲਮ ਸਿੰਘ ਦਾ ਬਰਥਡੇਅ ਸੈਲੀਬਰੇਟ ਕੀਤਾ ਹੈ। ਇਸ ਮੌਕੇ 'ਤੇ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਤਨੀ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਖੂਬ ਧਮਾਲ ਮਚਾ ਰਹੀਆਂ ਹਨ। ਪ੍ਰਸ਼ੰਸਕ ਕੁਮੈਂਟ ਕਰਕੇ ਇਨ੍ਹਾਂ ਤਸਵੀਰਾਂ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਨੀਲਮ ਸਿੰਘ ਨਾਲ ਤਸਵੀਰਾਂ ਸ਼ੇਅਰ ਕਰਕੇ ਰੋਨਿਤ ਨੇ ਕੈਪਸ਼ਨ 'ਚ ਲਿਖਿਆ-ਹੈਪੀ ਬਰਥਡੇਅ ਮਾਏ ਲਵ। ਇਨ੍ਹਾਂ ਤਸਵੀਰਾਂ 'ਚ ਜੋੜੇ ਦਾ ਬਹੁਤ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਕ ਤਸਵੀਰ 'ਚ ਰੋਨਿਤ ਪਤਨੀ ਨੂੰ ਲਿਪਲਾਕ ਕਰਦੇ ਨਜ਼ਰ ਆ ਰਹੇ ਹਨ। ਦੂਜੀ 'ਚ ਦੋਵੇਂ ਇਕ ਦੂਜੇ ਦਾ ਹੱਥ ਫੜੇ ਇਕ ਦੂਜੇ ਨਾਲ ਕੋਜੀ ਹੋਏ ਦਿਖ ਰਹੇ ਹਨ। ਉਧਰ ਤੀਜੀ ਤਸਵੀਰ 'ਚ ਨੀਲਮ ਆਪਣੇ ਪਤੀ ਦੀਆਂ ਬਾਹਾਂ 'ਚ ਸਕੂਨ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਅਦਾਕਾਰ ਨੇ ਪਤਨੀ ਨਾਲ ਕਈ ਤਸਵੀਰਾਂ ਵਾਲਾ ਵੀਡੀਓ ਸ਼ੇਅਰ ਕਰਕੇ ਲਿਖਿਆ-ਜਨਮਦਿਨ ਮੁਬਾਰਕ ਹੋ ਮੇਰੇ ਪਿਆਰ। ਤੁਸੀਂ ਆਕਾਸ਼ ਨੂੰ ਚੰਦ ਅਤੇ ਸਿਤਾਰਿਆਂ ਦੀ ਕਾਮਨਾ ਕਰੋ ਅਤੇ ਮੈਨੂੰ ਤੁਹਾਡੇ ਲਈ ਇਸ ਨੂੰ ਪ੍ਰਾਪਤ ਕਰਨ ਦਾ ਸਾਹਸ ਅਤੇ ਸ਼ਕਤੀ ਪ੍ਰਦਾਨ ਕਰੋ। ਤੁਹਾਡੇ ਨਾਲ ਪਿਆਰ ਹੈ।
ਇਨ੍ਹਾਂ ਤਸਵੀਰਾਂ 'ਚ ਰੋਨਿਤ ਰਾਏ ਅਤੇ ਨੀਲਮ ਸਿੰਘ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ ਜਿਸ 'ਚ ਦੋਵੇਂ ਜ਼ਬਰਦਸਤ ਲੱਗ ਰਹੇ ਹਨ। ਰੋਨਿਤ ਰਾਏ ਦੀ ਇਸ ਪੋਸਟ 'ਤੇ ਟੀਵੀ ਦੀਆਂ ਹਸਤੀਆਂ ਦਿਲ ਖੋਲ੍ਹ ਕੇ ਨੀਲਮ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੀਆਂ ਹਨ।
ਕੰਮ ਦੀ ਗੱਲ ਕਰੀਏ ਤਾਂ ਰੋਨਿਤ ਰਾਏ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ, ਵੈੱਬ ਸੀਰੀਜ਼ ਅਤੇ ਕਈ ਹੋਰ ਪ੍ਰਾਜੈਕਟਸ 'ਚ ਰੁੱਝੇ ਹਨ। ਉਨ੍ਹਾਂ ਨੂੰ ਆਖਰੀ ਵਾਰ ਟੀਵੀ ਸ਼ੋਅ 'ਸ਼ਕਤੀ' 'ਚ ਇਕ ਵਕੀਲ ਦੇ ਰੂਪ 'ਚ ਦੇਖਿਆ ਗਿਆ ਸੀ।