ਰੋਹਿਤ ਸ਼ੈੱਟੀ ਨੇ ਦਿੱਗਜ ਅਦਾਕਾਰਾ ਜੈਕੀ ਸ਼ਰਾਫ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

07/10/2024 2:39:41 PM

ਮੁੰਬਈ- ਰੋਹਿਤ ਸ਼ੈੱਟੀ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਹਨ। ਉਸ ਦੀਆਂ ਫਿਲਮਾਂ ਦਰਸ਼ਕਾਂ ਲਈ ਭਰਪੂਰ ਮਨੋਰੰਜਨ ਦੀ ਗਾਰੰਟੀ ਦਿੰਦੀਆਂ ਹਨ। ਉਹ ਐਕਸ਼ਨ ਅਤੇ ਕਾਮੇਡੀ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਸ ਦੀਆਂ ਗੋਲਮਾਲ ਅਤੇ ਸਿੰਘਮ ਫਰੈਂਚਾਇਜ਼ੀ ਇਸ ਦਾ ਸਬੂਤ ਹਨ। ਇੱਕ ਵਾਰ ਫਿਰ ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਉਹ ਆਪਣੀ ਮਸ਼ਹੂਰ ਸਿੰਘਮ ਫਰੈਂਚਾਇਜ਼ੀ ਨਾਲ ਇਕ ਵਾਰ ਫਿਰ ਵਾਪਸ ਆ ਰਹੇ ਹਨ। ਅਜੇ ਦੇਵਗਨ ਸਮੇਤ ਕਈ ਵੱਡੇ ਸਿਤਾਰਿਆਂ ਦੀ ਇਹ ਫ਼ਿਲਮ ਇਸ ਸਾਲ ਦੀਵਾਲੀ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹਾਲ ਹੀ 'ਚ ਫ਼ਿਲਮ ਦੀ ਟੀਮ ਨੇ ਫ਼ਿਲਮ ਨਾਲ ਜੁੜੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਇਕ ਵਾਰ ਫਿਰ ਰੋਹਿਤ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Rohit Shetty (@itsrohitshetty)

ਅੱਜ 10 ਜੁਲਾਈ ਨੂੰ ਰੋਹਿਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੇ ਸੈੱਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਦਿੱਗਜ ਅਦਾਕਾਰ ਜੈਕੀ ਸ਼ਰਾਫ ਨਾਲ ਨਜ਼ਰ ਆ ਰਹੇ ਹਨ, ਉਹ ਕਾਲੇ ਚਸ਼ਮੇ ਅਤੇ ਕਾਲੇ ਰੰਗ ਦੀ ਕਮੀਜ਼ ਪਹਿਨੇ ਅਦਾਕਾਰ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰੋਹਿਤ ਨੇ ਆਪਣੀ ਜੇਬ 'ਚ ਵਾਕੀ ਟਾਕੀ ਵੀ ਰੱਖਿਆ। ਇਸ ਦੇ ਨਾਲ ਹੀ ਜੈਕੀ ਸ਼ਰਾਫ ਡੈਨਿਮ ਜੈਕੇਟ ਅਤੇ ਕਾਲੇ ਚਸ਼ਮੇ 'ਚ ਬਹੁਤ ਹੀ ਸਟਾਈਲਿਸ਼ ਲੱਗ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫ਼ਿਲਮ ਦੇ ਨਿਰਦੇਸ਼ਕ ਨੇ ਲਿਖਿਆ, ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਲੋਕਾਂ ਨੂੰ ਮਿਲਿਆ ਹਾਂ, ਉਨ੍ਹਾਂ ਵਿੱਚੋਂ ਸਭ ਤੋਂ ਸ਼ਾਨਦਾਰ ਵਿਅਕਤੀ ਅਤੇ ਸਭ ਤੋਂ ਸ਼ੁੱਧ ਦਿਲ ਵਾਲਾ ਇਨਸਾਨ।

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਨੂੰ ਕੁਦਰਤ ਨੇੜੇ ਟਾਇਮ ਬਿਤਾਉਣਾ ਲੱਗਦਾ ਹੈ ਚੰਗਾ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮਾਂ ਵਿੱਚੋਂ ਇੱਕ, ਸਿੰਘਮ ਅਗੇਨ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਅਤੇ ਸਿੰਘਮ ਫਰੈਂਚਾਇਜ਼ੀ ਦੀ ਅਗਲੀ ਕਿਸ਼ਤ ਹੈ। ਇਸ ਫ਼ਿਲਮ 'ਚ ਕਈ ਵੱਡੇ ਸਿਤਾਰੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਕਰੀਨਾ ਕਪੂਰ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਜੈਕੀ ਸ਼ਰਾਫ ਅਤੇ ਅਰਜੁਨ ਕਪੂਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਅਰਜੁਨ ਕਪੂਰ ਪਹਿਲੀ ਵਾਰ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ, ਜਿਸ ਕਾਰਨ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਕਾਫੀ ਵੱਧ ਗਈ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ 1 ਨਵੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
 


Priyanka

Content Editor

Related News