ਹੁਣ ''ਹੁਨਰਬਾਜ਼'' ਦੇ ਮੈਗਾ ਆਡੀਸ਼ਨ ''ਚ ਰੋਹਿਤ ਸ਼ੈੱਟੀ ਦੀ ਹੋਵੇਗੀ ਧਮਾਕੇਦਾਰ ਐਂਟਰੀ (ਵੀਡੀਓ)
Tuesday, Feb 15, 2022 - 06:04 PM (IST)
ਮੁੰਬਈ (ਬਿਊਰੋ) : ਕਲਰਸ ਟੀ. ਵੀ. 'ਤੇ ਦਿਖਾਇਆ ਜਾਣ ਵਾਲਾ ਰਿਐਲਿਟੀ ਸ਼ੋਅ 'ਹੁਨਰਬਾਜ਼' ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਹੈ। ਜਲਦ ਹੀ ਇਸ ਸ਼ੋਅ ਦਾ ਇੱਕ ਮੈਗਾ ਆਡੀਸ਼ਨ ਹੋਣ ਜਾ ਰਿਹਾ ਹੈ, ਜਿਸ 'ਚ ਮਸ਼ਹੂਰ ਫਿਲਮਕਾਰ ਰੋਹਿਤ ਸ਼ੈੱਟੀ ਧਮਾਲ ਮਚਾਉਣਗੇ। ਇਸ ਸਪੈਸ਼ਲ ਐਪੀਸੋਡ 'ਚ ਪ੍ਰਤੀਯੋਗੀਆਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸ਼ੋਅ ਦੇ ਸਾਰੇ ਜੱਜ ਮੁਕਾਬਲੇਬਾਜ਼ਾਂ ਦੇ ਅਨੋਖੇ ਸਟੰਟ ਨੂੰ ਦੇਖ ਕੇ ਹੈਰਾਨ ਵੀ ਹੋਣਗੇ।
ਦਰਅਸਲ, 'ਹੁਨਰਬਾਜ਼' ਦੇ ਇਸ ਮੈਗਾ ਆਡੀਸ਼ਨ ਸਪੈਸ਼ਲ ਐਪੀਸੋਡ ਦੇ ਮੇਕਰਸ ਨੇ ਇੱਕ ਪ੍ਰੋਮੋ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਜਿੱਥੇ ਸਾਰੇ ਪ੍ਰਤੀਯੋਗੀ ਇਕ ਤੋਂ ਵਧ ਕੇ ਇਕ ਪਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕੁਝ ਹੀ ਪਲਾਂ 'ਚ ਹੁਨਰਬਾਜ਼ ਦੇ ਇਸ ਮੈਗਾ ਆਡੀਸ਼ਨ ਐਪੀਸੋਡ 'ਚ ਰੋਹਿਤ ਸ਼ੈੱਟੀ ਨੇ ਧਮਾਕਾ ਕੀਤਾ, ਜਿਸ ਨੂੰ ਦੇਖ ਕੇ ਮਿਥੁਨ ਚੱਕਰਵਰਤੀ, ਕਰਨ ਜੌਹਰ ਅਤੇ ਪਰਿਣੀਤੀ ਤਿੰਨੋਂ ਕਾਫ਼ੀ ਖੁਸ਼ ਹਨ।
ਇਸ ਦੇ ਨਾਲ ਹੀ ਵੀਡੀਓ 'ਚ ਇਸ ਤੋਂ ਬਾਅਦ ਪ੍ਰਤੀਯੋਗੀਆਂ ਨੂੰ ਇਕ-ਇਕ ਕਰਕੇ ਸ਼ਾਨਦਾਰ ਸਟੰਟ ਕਰਦੇ ਦਿਖਾਇਆ ਗਿਆ ਹੈ। ਮੁਕਾਬਲੇਬਾਜ਼ਾਂ ਦੇ ਇਨ੍ਹਾਂ ਅਨੋਖੇ ਸਟੰਟ ਨੂੰ ਦੇਖ ਪਰਿਣੀਤੀ ਚੋਪੜਾ ਦਾ ਮੂੰਹ ਖੁੱਲ੍ਹਾ ਰਹਿ ਗਿਆ। 'ਹੁਨਰਬਾਜ਼' ਦਾ ਇਹ ਖ਼ਾਸ ਐਪੀਸੋਡ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਦਿਖਾਇਆ ਜਾਵੇਗਾ। ਇਸ ਖ਼ਾਸ ਐਪੀਸੋਡ 'ਚ ਸਾਰੇ ਸਟਾਰ ਜੱਜ ਸ਼ੋਅ ਦੇ 12 ਸਭ ਤੋਂ ਵਧੀਆ ਪ੍ਰਤਿਭਾਵਾਂ ਦੀ ਚੋਣ ਕਰਨਗੇ ਅਤੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਪ੍ਰਤੀਯੋਗੀ ਵੀ ਟਾਪ 12 'ਚ ਆਉਣ ਲਈ ਆਪਣੀ ਜਾਨ ਲਗਾਉਦੇ ਨਜ਼ਰ ਆਉਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।