ਨੇਹਾ ਕੱਕੜ ਦੀ ਮਾਂ ਨਾਲ ਰੋਹਨਪ੍ਰੀਤ ਨੇ ਕੀਤੀ ਮਸਤੀ, ਸਾਂਝੀ ਕੀਤੀ ਪਿਆਰੀ ਵੀਡੀਓ

Wednesday, Nov 10, 2021 - 12:01 PM (IST)

ਨੇਹਾ ਕੱਕੜ ਦੀ ਮਾਂ ਨਾਲ ਰੋਹਨਪ੍ਰੀਤ ਨੇ ਕੀਤੀ ਮਸਤੀ, ਸਾਂਝੀ ਕੀਤੀ ਪਿਆਰੀ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਵੀਡੀਓ ਸਾਂਝੇ ਕੀਤੇ ਹਨ। ਇੱਕ ਵੀਡੀਓ 'ਚ ਨੇਹਾ ਕੱਕੜ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਸਾਰੇ ਜਾਣੇ 'ਪੀਣੇ ਲਗੇ ਹੋ' ਗੀਤ 'ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਇੱਕ ਵੀਡੀਓ 'ਚ ਰੋਹਨਪ੍ਰੀਤ ਆਪਣੀ ਸੱਸ ਮਾਂ ਨਾਲ ਨਜ਼ਰ ਆ ਰਹੇ ਹਨ ਅਤੇ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੋਹਨਪ੍ਰੀਤ ਸਿੰਘ ਨੇ ਲਿਖਿਆ ਕਿ ''ਪੀਨੇ ਲਗੇ ਹੋ ਵਿਦ ਮੰਮੀ ਜੀ ਚਾਹ ਦੀ ਗੱਲ ਹੋ ਰਹੀ ਹੈ।'' ਦੋਵਾਂ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਨ੍ਹਾਂ ਵੀਡੀਓਜ਼ 'ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ।

ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦੇ ਚੁੱਕੀ ਹੈ। ਰੋਹਨਪ੍ਰੀਤ ਵੀ ਇੱਕ ਵਧੀਆ ਗਾਇਕ ਹਨ ਅਤੇ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਨੇਹਾ ਕੱਕੜ ਨਾਲ ਵਿਆਹ ਕਰਵਾਇਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News