ਪੰਜਾਬੀ ਫ਼ਿਲਮ ''ਰੋਡੇ ਕਾਲਜ'' ਦਾ ਟੀਜ਼ਰ ਰਿਲੀਜ਼, 7 ਜੂਨ ਨੂੰ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

Friday, Mar 08, 2024 - 04:43 PM (IST)

ਪੰਜਾਬੀ ਫ਼ਿਲਮ ''ਰੋਡੇ ਕਾਲਜ'' ਦਾ ਟੀਜ਼ਰ ਰਿਲੀਜ਼, 7 ਜੂਨ ਨੂੰ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼

ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ 'ਰੋਡੇ ਕਾਲਜ' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਜੀ ਹਾ, ਹਾਲ ਹੀ 'ਤ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਟੀਜ਼ਰ ਨੂੰ RAF ਮਿਊਜ਼ਿਕ ਦੇ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸ ਦਈਏ ਕਿ ਫ਼ਿਲਮ 'ਰੋਡੇ ਕਾਲਜ' 'ਚ ਮਾਨਵ ਵਿਜ, ਈਸ਼ਾ ਰਿਖੀ, ਯੋਗਰਾਜ ਸਿੰਘ, ਮਹਾਬੀਰ ਭੁੱਲਰ, ਸੁਵਿੰਦਰ ਵਿੱਕੀ, ਸੋਨਪ੍ਰੀਤ ਜਵੰਦਾ, ਰਾਹੁਲ ਜੁੰਗਰਾਲ, ਰਾਹੁਲ ਜੈਟਲੀ, ਕੈਵੀ ਸਿੰਘ, ਬਲਵਿੰਦਰ ਧਾਲੀਵਾਲ, ਰਾਜ ਜੋਧਾ, ਅਨਮੋਲ ਵਰਮਾ ਤੇ ਤੀਰਥ ਚਰਿਕ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਦੇ ਸਕ੍ਰੀਨਪਲੇਅ ਜਤਿਨ ਵਰਮਾ ਵਲੋਂ ਲਿਖੇ ਗਏ ਹਨ ਅਤੇ ਡਾਇਲਾਗ ਤੇ ਸਟੋਰੀ ਹੈਪੀ ਰੋਡੇ ਦੁਆਰਾ ਲਿਖੇ ਗਏ ਹਨ। ਫ਼ਿਲਮ ਨੂੰ ਡਾਇਰੈਕਟ ਹੈਪੀ ਰੋਡੇ ਨੇ ਹੀ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਆਸ਼ੂ ਅਰੋੜਾ, ਇਤੁਸ਼ ਬਾਂਸਲ ਤੇ ਰਿੰਪਲ ਬਰਾੜ ਵਲੋਂ ਕੀਤਾ ਗਿਆ ਹੈ।

ਫ਼ਿਲਮ 'ਚ ਗੀਤਾਂ ਨੂੰ ਪਲੇਅਬੈਕ ਅਵਾਜ਼ ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਨਛੱਤਰ ਗਿੱਲ, ਨਿੰਜਾ, ਜੋਬਨ ਸੰਧੂ ਸਣੇ ਕਈ ਹੋਰ ਕਲਾਕਾਰਾਂ ਨੇ ਦਿੱਤੀ ਹੈ। ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਦਾਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੌਲੀ, ਜੱਸਾ ਢਿੱਲੋਂ, ਰਾਜਵੀਰ ਕੌਰ ਤੇ ਪਰਮਵੀਰ ਸੇਖੋਂ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਇਹ ਫ਼ਿਲਮ 7 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News