ਕਰਨ ਜੌਹਰ ਦੀ 7 ਸਾਲਾਂ ਬਾਅਦ ਨਿਰਦੇਸ਼ਨ ’ਚ ਵਾਪਸੀ, ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ ਰਿਲੀਜ਼

Tuesday, Jun 20, 2023 - 01:15 PM (IST)

ਕਰਨ ਜੌਹਰ ਦੀ 7 ਸਾਲਾਂ ਬਾਅਦ ਨਿਰਦੇਸ਼ਨ ’ਚ ਵਾਪਸੀ, ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ ਰਿਲੀਜ਼

ਮੁੰਬਈ (ਬਿਊਰੋ)– ‘ਐ ਦਿਲ ਹੈ ਮੁਸ਼ਕਿਲ’ ਦੇ ਸੱਤ ਸਾਲਾਂ ਬਾਅਦ ਨਿਰਦੇਸ਼ਕ ਤੇ ਨਿਰਮਾਤਾ ਕਰਨ ਜੌਹਰ ਨੇ ਫਿਰ ਤੋਂ ਨਿਰਦੇਸ਼ਨ ਦੀ ਜ਼ਿੰਮੇਵਾਰੀ ਲਈ ਹੈ। ਇਸ ਵਾਰ ਕਰਨ ਆਪਣੇ ਪ੍ਰਸ਼ੰਸਕਾਂ ਲਈ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਰੂਪ ’ਚ ਇਕ ਫ਼ਿਲਮ ਲੈ ਕੇ ਆਏ ਹਨ।

ਕਰਨ ਜੌਹਰ ਦੀ ਮੋਸਟ ਅਵੇਟਿਡ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 1 ਮਿੰਟ 19 ਸੈਕਿੰਡ ਦੇ ਇਸ ਟੀਜ਼ਰ ’ਚ ਆਲੀਆ ਭੱਟ ਤੇ ਰਣਵੀਰ ਸਿੰਘ ਦੀ ਜੋੜੀ ਸਕ੍ਰੀਨ ’ਤੇ ਮੁੜ ਜਾਦੂ ਚਲਾਉਣ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ

ਟੀਜ਼ਰ ਦੀ ਸ਼ੁਰੂਆਤ ਵੱਡੇ ਪੱਧਰ ’ਤੇ ਹੁੰਦੀ ਹੈ, ਜਿਥੇ ਫੈਮਿਲੀ ਡਰਾਮਾ, ਰੋਮਾਂਸ, ਡਾਂਸ, ਇਮੋਸ਼ਨ, ਮਿਊਜ਼ਿਕ ਤੇ ਲਾਰਜਰ ਦੈਨ ਲਾਈਫ ਦੇ ਸਾਰੇ ਫਲੇਵਰ ਪਾਏ ਜਾਂਦੇ ਹਨ, ਜਿਸ ਲਈ ਕਰਨ ਨੂੰ ਜਾਣਿਆ ਜਾਂਦਾ ਹੈ। ਧਰਮਾ ਫੈਕਟਰ ਨਾਲ ਭਰਪੂਰ ਇਸ ਟੀਜ਼ਰ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

ਸ਼ਾਹਰੁਖ ਖ਼ਾਨ ਤੇ ਕਰਨ ਜੌਹਰ ਦੀ ਬਾਂਡਿੰਗ ਤੋਂ ਪੂਰੀ ਇੰਡਸਟਰੀ ਜਾਣੂ ਹੈ। ਸ਼ਾਹਰੁਖ ਨੇ ਆਪਣੇ ਦੋਸਤ ਕਰਨ ਦੀ ਫ਼ਿਲਮ ਦਾ ਟੀਜ਼ਰ ਅਨਾਊਂਸਮੈਂਟ ਆਪਣੇ ਬਹਾਦਰੀ ਭਰੇ ਅੰਦਾਜ਼ ’ਚ ਕੀਤਾ ਹੈ।

ਟਵਿਟਰ ’ਤੇ ਟੀਜ਼ਰ ਦਾ ਲਿੰਕ ਸ਼ੇਅਰ ਕਰਦਿਆਂ ਸ਼ਾਹਰੁਖ ਨੇ ਲਿਖਿਆ, ‘‘ਵਾਹ ਕਰਨ, ਤੁਸੀਂ ਬਤੌਰ ਫ਼ਿਲਮ ਮੇਕਰ 25 ਸਾਲ ਪੂਰੇ ਕਰ ਲਏ ਹਨ। ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਤੁਹਾਡੀ ਇਸ ਪ੍ਰਾਪਤੀ ਨੂੰ ਦੇਖ ਕੇ ਤੁਹਾਡੇ ਪਿਤਾ ਜੀ ਤੇ ਮੇਰੇ ਦੋਸਤ ਟੌਮ ਅੰਕਲ ਖ਼ੁਸ਼ੀ ਨਾਲ ਝੂਮ ਉੱਠਣਗੇ ਤੇ ਤੁਹਾਡੇ ’ਤੇ ਮਾਣ ਮਹਿਸੂਸ ਕਰਨਗੇ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਵੱਧ ਤੋਂ ਵੱਧ ਫ਼ਿਲਮਾਂ ਬਣਾਓ ਤਾਂ ਜੋ ਤੁਸੀਂ ਲੋਕਾਂ ਦੇ ਜੀਵਨ ’ਚ ਪਿਆਰ ਦੀ ਖ਼ੁਸ਼ਹਾਲ ਭਾਵਨਾ ਲਿਆ ਸਕੋ, ਜਿਸ ਲਈ ਤੁਸੀਂ ਜਾਣੇ ਜਾਂਦੇ ਹੋ। ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਟੀਜ਼ਰ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। ਮੇਰੇ ਵਲੋਂ ਸਾਰੇ ਕਲਾਕਾਰਾਂ ਨੂੰ ਬਹੁਤ-ਬਹੁਤ ਪਿਆਰ।’’

ਦੱਸ ਦੇਈਏ ਫ਼ਿਲਮ 28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News